Sun, Jul 20, 2025
Whatsapp

Gold-Silver Price: ਸੋਨੇ ਦੀ ਕੀਮਤ 'ਚ ਵੀ ਆਈ ਵੱਡੀ ਗਿਰਾਵਟ, ਹਫ਼ਤੇ 'ਚ ਸੋਨਾ-ਚਾਂਦੀ ਹੋਏ ਸਸਤਾ

Reported by:  PTC News Desk  Edited by:  Riya Bawa -- December 05th 2021 11:54 AM
Gold-Silver Price: ਸੋਨੇ ਦੀ ਕੀਮਤ 'ਚ ਵੀ ਆਈ ਵੱਡੀ ਗਿਰਾਵਟ, ਹਫ਼ਤੇ 'ਚ ਸੋਨਾ-ਚਾਂਦੀ ਹੋਏ ਸਸਤਾ

Gold-Silver Price: ਸੋਨੇ ਦੀ ਕੀਮਤ 'ਚ ਵੀ ਆਈ ਵੱਡੀ ਗਿਰਾਵਟ, ਹਫ਼ਤੇ 'ਚ ਸੋਨਾ-ਚਾਂਦੀ ਹੋਏ ਸਸਤਾ

Gold-Silver Price : ਹਫ਼ਤੇ 'ਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਤੁਸੀਂ ਵੀ ਵਿਆਹ ਦੇ ਸੀਜ਼ਨ 'ਚ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਹੀ ਸਮਾਂ ਹੈ। ਦੱਸ ਦੇਈਏ ਕਿ ਇਕ ਹਫ਼ਤੇ 'ਚ ਸੋਨਾ 574 ਰੁਪਏ (Gold Price Today) ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਚਾਂਦੀ 2252 ਰੁਪਏ (Silver Price Today) ਸਸਤੀ ਹੋ ਗਈ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਇਸ ਹਫ਼ਤੇ ਸੋਨਾ 574 ਰੁਪਏ ਸਸਤਾ ਹੋ ਕੇ 47,544 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਦੱਸ ਦੇਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਮਤਲਬ 29 ਨਵੰਬਰ ਨੂੰ ਸੋਨੇ ਦੀ ਕੀਮਤ 48,118 ਰੁਪਏ ਸੀ। ਇਸ ਦੇ ਨਾਲ ਹੀ ਆਖਰੀ ਕਾਰੋਬਾਰੀ ਦਿਨ ਸੋਨਾ 47,544 ਰੁਪਏ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ IBJA ਦੀ ਵੈੱਬਸਾਈਟ ਮੁਤਾਬਕ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਚਾਂਦੀ ਦੀ ਕੀਮਤ 63095 ਰੁਪਏ ਸੀ। ਇਸ ਦੇ ਨਾਲ ਹੀ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਚਾਂਦੀ 60843 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਹੈ, ਇਸ ਹਿਸਾਬ ਨਾਲ ਚਾਂਦੀ ਦੀਆਂ ਕੀਮਤਾਂ 'ਚ 2252 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। Punjab National Bank reduces gold loan rates amid festive season ਜੇਕਰ 22 ਕੈਰੇਟ ਦੇ ਗਹਿਣੇ ਹਨ ਤਾਂ ਉਸ ਵਿੱਚ 916 ਲਿਖਿਆ ਹੋਵੇਗਾ। 21 ਕੈਰੇਟ ਦੇ ਗਹਿਣਿਆਂ 'ਤੇ 875 ਲਿਖਿਆ ਹੋਵੇਗਾ। 18 ਕੈਰੇਟ ਦੇ ਗਹਿਣਿਆਂ 'ਤੇ 750 ਲਿਖਿਆ ਹੋਇਆ ਹੈ। -PTC News


Top News view more...

Latest News view more...

PTC NETWORK
PTC NETWORK