Sat, May 4, 2024
Whatsapp

Good news: ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਤਸਵੀਰ, ਖ਼ਾਸ ਖ਼ਿਆਲ ਰੱਖਣ ਦਾ ਆ ਗਿਆ ਸਮਾਂ !

Written by  Jagroop Kaur -- December 18th 2020 01:04 PM
Good news: ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਤਸਵੀਰ, ਖ਼ਾਸ ਖ਼ਿਆਲ ਰੱਖਣ ਦਾ ਆ ਗਿਆ ਸਮਾਂ !

Good news: ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਤਸਵੀਰ, ਖ਼ਾਸ ਖ਼ਿਆਲ ਰੱਖਣ ਦਾ ਆ ਗਿਆ ਸਮਾਂ !

ਇਸ ਹੀ ਸਾਲ ਅਕਤੂਬਰ ਮਹੀਨੇ ਚ ਵਿਆਹ ਕਰਵਾਉਣ ਵਾਲੀ ਗਾਇੱਕ ਜੋੜੀ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖ਼ੁਸ਼ਖਬਰੀ ਦਿੱਤੀ ਹੈ। ਨੇਹਾ ਕੱਕੜ ਜਲਦ ਹੀ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ ਦੇ ਜਰੀਏ ਉਨ੍ਹਾਂ ਨੇ ਆਪਣੀ ਇਸ ਖ਼ੁਸ਼ੀ ਦਾ ਐਲਾਨ ਕੀਤਾ ਹੈ। ਨੇਹਾ ਕੱਕੜ ਨੇ ਇੰਸਟਾਗ੍ਰਾਮ ’ਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਇਕ ਬਹੁਤ ਹੀ ਖ਼ੂਬਸੂਰਤ ਅਤੇ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਨੇਹਾ ਕੱਕੜ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ ‘#ਖ਼ਿਆਲ ਰੱਖਿਆ ਕਰ।’ ਹਾਲਾਂਕਿ ਨੇਹਾ ਕੱਕੜ ਦੀ ਪ੍ਰੈਗਨੈਂਸੀ ਦੇ ਐਲਾਨ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਯਕੀਨ ਨਹੀਂ ਕਰ ਪਾ ਰਹੇ ਹਨ। ਕਈ ਯੂਜ਼ਰਸ ਕੁਮੈਂਟਸ ਦੇ ਜਰੀਏ ਨੇਹਾ ਦੀ ਪ੍ਰੈਗਨੈਂਸੀ ’ਤੇ ਹੈਰਾਨੀ ਜਤਾ ਰਹੇ ਹਨ। ਨੇਹਾ ਕੱਕੜ ਨੇ ਕਰੀਬ 2 ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ। ਅਜਿਹੇ ’ਚ ਉਨ੍ਹਾਂਦੇ ਪ੍ਰਸ਼ੰਸਕਾਂ ਲਈ ਹੀ ਨਹੀਂ ਸਗੋ ਸਾਰਿਆਂ ਲਈ ਇਹ ਖ਼ਬਰ ਹੈਰਾਨ ਕਰਨ ਵਾਲੀ ਹੈ। ਹਾਲ ਹੀ 'ਚ ਇਕ ਕਾਮੇਡੀ ਸ਼ੋਅ 'ਚ ਦੋਹਾਂ ਨੇ ਆਪਣੇ ਪਿਆਰ ਦੀ ਸ਼ੁਰੂਆਤ ਦੀ ਗੱਲ ਦੱਸੀ ਸੀ , ਨੇਹਾ ਕਹਿੰਦੀ ਹੈ, ‘ਸਾਡਾ ਜਦੋਂ ਸ਼ੂਟ ਖਤਮ ਹੋਇਆ ਤਾਂ ਰੋਹਨ ਨੇ ਪੁੱਛਿਆ ਕਿ ਮੇਰੀ ਸਨੈਪਚੈਟ ਆਈ. ਡੀ. ਕੀ ਹੈ। ਉਸ ਤੋਂ ਬਾਅਦ ਹੀ ਸਾਡੀ ਚੈਟਿੰਗ ਹੋਣੀ ਸ਼ੁਰੂ ਹੋ ਗਈ।’  ਨੇਹਾ ਕੱਕੜ ਤੇ ਰੋਹਨ ਦੀ ਜੋੜੀ ਪ੍ਰਸ਼ੰਸਕਾਂ ਦੀਆਂ ਵੀ ਮਨਪਸੰਦ ਜੋੜੀਆਂ ’ਚੋਂ ਇਕ ਹੈ। ਉਨ੍ਹਾਂ ਦੇ ਵਿਆਹ ’ਚ ਰੋਕੇ, ਮੰਗਣੀ, ਮਹਿੰਦੀ, ਹਲਦੀ ਤੇ ਸੰਗੀਤ ਤੋਂ ਲੈ ਕੇ ਫੇਰਿਆਂ ਤੇ ਰਿਸੈਪਸ਼ਨ ਤਕ ਦੀਆਂ ਤਸਵੀਰਾਂ ਤੇ ਵੀਡੀਓਜ਼ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਕੱਠੇ ‘ਨੇਹੂ ਦਾ ਵਿਆਹ’ ਗੀਤ ’ਚ ਵੀ ਨਜ਼ਰ ਆ ਚੁੱਕੇ ਹਨ|ਦਸਣਯੋਗ ਹੈ ਕਿ ਇਸ ਤਸਵੀਰ ਤੋਂ ਬਾਅਦ ਜਿਥੇ ਲੋਕ ਹੈਰਾਨ ਹਨ ਉਥੇ ਹੀ ਹੋਰ ਕਲਾਕਾਰ ਅਤੇ ਕੁਝ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ।


Top News view more...

Latest News view more...