ਗੁਰਦਾਸਪੁਰ: ਝਾੜੀਆਂ ’ਚੋਂ ਮਿਲੇ ਵੱਡੀ ਮਾਤਰਾ ਵਿਚ ਹਥਿਆਰ, ਇਲਾਕੇ ਵਿਚ ਫੈਲੀ ਦਹਿਸ਼ਤ

By Baljit Singh - July 07, 2021 3:07 pm

ਗੁਰਦਾਸਪੁਰ: ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਤੋਂ ਅਕਾਲੀ ਦੱਲ ਦੇ ਇੰਚਾਰਜ਼ ਰਵੀਕਰਨ ਸਿੰਘ ਕਾਹਲੋਂ ਦੇ ਜੱਦੀ ਪਿੰਡ ਦਾਦੂਯੋਦ ਦੀਆਂ ਝਾੜੀਆਂ ਹੇਠ ਮਿੱਟੀ ਵਿੱਚ ਦੱਬੇ ਇਕ ਲਿਫ਼ਾਫ਼ੇ ’ਚੋਂ ਹਥਿਆਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਮਿੱਟੀ ’ਚੋਂ ਮਿਲੇ ਹਥਿਆਰਾਂ ’ਚੋਂ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏ.ਕੇ 47 ਦੇ ਮੈਗਜੀਨ ਅਤੇ 60 ਏ.ਕੇ 47 ਦੇ ਰੌਂਦ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜੋ ਹੋਰ ਖਬਰਾਂ: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ ‘ਤੇ PM ਮੋਦੀ ਨੇ ਜਤਾਇਆ ਦੁੱਖ

ਮਿਲੀ ਜਾਣਕਾਰੀ ਅਨੁਸਾਰ ਰਵੀਕਰਨ ਸਿੰਘ ਕਾਹਲੋਂ ਦੇ ਘਰ ਦੇ ਬਾਹਰ ਵਾਲੇ ਪਾਸੇ ਵਾਲੀ ਪੰਚਾਇਤੀ ਥਾਂ ’ਤੇ ਝਾੜੀਆਂ ਦੀ ਸਾਫ਼-ਸਫ਼ਾਈ ਲਈ ਮਜ਼ਦੂਰ ਕੰਮ ਕਰ ਰਿਹਾ ਸੀ। ਇਸ ਦੌਰਾਨ ਮਜਦੂਰ ਨੂੰ ਇੱਕ ਸ਼ੱਕੀ ਹਾਲਤ ’ਚ ਬੰਦ ਪਿਆ ਕਾਲਾ ਲਿਫ਼ਾਫ਼ਾ ਮਿਲਿਆ। ਮਜਦੂਰ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਬਰਾਮਦ ਹੋਏ ਕਾਲੇ ਲਿਫ਼ਾਫੇ ਬਾਰੇ ਦੱਸਿਆ, ਜਿਸ ਨੇ ਇਸ ਦੀ ਸੂਚਨਾ ਤੁਰੰਤ ਐੱਸ.ਐੱਸ.ਪੀ.ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ। ਹਰਕਤ ’ਚ ਆਈ ਪੁਲਸ ਅਤੇ ਬਟਾਲਾ ਦੇ ਐੱਸ.ਪੀ ਜੋਗਵਿੰਦਰ ਸਿੰਘ ਪੀ.ਬੀ.ਆਈ, ਫਤਿਹਗੜ ਚੂੜੀਆਂ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ, ਸੀ.ਈ.ਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਸਮੇਤ ਵੱਡੀ ਗਿੱਣਤੀ ’ਚ ਪੁਲਸ ਮੌਕੇ ’ਤੇ ਪਹੁੰਚ ਗਈ।

ਪੜੋ ਹੋਰ ਖਬਰਾਂ: Petrol-Diesel Price : ਪੰਜਾਬ ਤੋਂ ਬਾਅਦ ਹੁਣ ਦਿੱਲੀ -ਕੋਲਕਾਤਾ ਵਿੱਚ ਵੀ ਪੈਟਰੋਲ 100 ਰੁਪਏ ਤੋਂ ਪਾਰ

ਉਨ੍ਹਾਂ ਨੇ ਕਾਲੇ ਲਿਫ਼ਾਫ਼ੇ ਨੂੰ ਕਬਜ਼ੇ ’ਚ ਲੈ ਲਿਆ, ਜਿਸ ਵਿਚੋਂ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏ.ਕੇ 47 ਦੇ ਮੈਗਜੀਨ ਅਤੇ 60 ਏ.ਕੇ 47 ਦੇ ਰੌਂਦ ਬਰਾਮਦ ਹੋਏ। ਇਸ ਘਟਨਾ ਦੇ ਸਬੰਧ ’ਚ ਫਤਿਹਗੜ ਚੂੜੀਆਂ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ, ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਕਤ ਮਿਲੇ ਹਥਿਆਰਾਂ ਨੂੰ ਕਬਜ਼ੇ ’ਚ ਲੈ ਕੇ ਮੁਢਲੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਅਣਪਛਾਤੇ ਵਿੱਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੜੋ ਹੋਰ ਖਬਰਾਂ: ਦੇਸ਼ ਵਿਚ ਪਹਿਲੀ ਵਾਰ ਏਸ਼ੀਆਈ ਸ਼ੇਰਾਂ ’ਚ ਮਿਲਿਆ ਕੋਰੋਨਾ ਦਾ ‘ਡੈਲਟਾ ਵੇਰੀਐਂਟ’

-PTC News

adv-img
adv-img