ਬਟਾਲਾ: ਕੁੜੀ ਦੇ ਮਰਜ਼ੀ ਨਾਲ ਵਿਆਹ ਕਰਾਉਣ 'ਤੇ ਪਿਓ ਨੇ 4 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ

By Baljit Singh - July 04, 2021 10:07 am

ਬਟਾਲਾ: ਬਟਾਲ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਬਟਾਲਾ ਦੇ ਪਿੰਡ ਬੱਲੜਵਾਲ ਵਿਚ ਇਕ ਵਿਅਕਤੀ ਵਲੋਂ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਮਾਮਲਾ ਆਨਰ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕੈਪਟਨ ਦੇ ਸਿੱਸਵਾਂ ਫਾਰਮ ‘ਤੇ ਧਰਨਾ

ਮਿਲੀ ਜਾਣਕਾਰੀ ਮੁਤਾਬਕ ਬੱਲੜਵਾਲ ਦੀ ਰਹਿਣ ਵਾਲੀ ਇਕ ਲੜਕੀ ਨੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ। ਇਸ ਤੋਂ ਨਾਰਾਜ਼ ਚੱਲ ਰਹੇ ਲੜਕੀ ਦੇ ਪਿਤਾ ਨੇ ਲੜਕੇ ਨਾਲ ਸਬੰਧਿਤ ਲੋਕਾਂ ਉੱਤੇ ਗੋਲੀਆਂ ਵਰ੍ਹਾਂ ਦਿੱਤੀਆਂ। ਇਸ ਕਤਲੋਗਾਰਦ ਦੌਰਾਨ 2 ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਪੜੋ ਹੋਰ ਖਬਰਾਂ: ‘ਮਿਸ਼ਨ ਮੁਸਕਾਨ’ ਦੇ ਤਹਿਤ 10 ਦਿਨਾਂ ਦੇ ਅੰਦਰ 15 ਬੱਚਿਆਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ

ਘਟਨਾ ਦੇ ਸਬੰਧ ਵਿਚ ਮ੍ਰਿਤਕਾਂ ਦੇ ਵਾਰਸਾਂ ਵਲੋਂ ਘਟਨਾ ਪਿੱਛੇ ਜ਼ਮੀਨੀ ਵਿਵਾਦ ਵੀ ਕਾਰਨ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੜੋ ਹੋਰ ਖਬਰਾਂ: ਦੋਸਤੀ ਕਰਨ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

-PTC News

adv-img
adv-img