Sat, May 4, 2024
Whatsapp

ਗੁਰਦਾਸਪੁਰ 'ਚ 12 ਸਾਲ ਦੇ ਲੜਕੇ ਨੇ ਆਪਣੀ ਭੂਆ ਦੀ ਨਬਾਲਿਗ ਲੜਕੀ ਨਾਲ ਕੀਤਾ ਬਲਾਤਕਾਰ

Written by  Shanker Badra -- August 01st 2018 02:09 PM -- Updated: August 01st 2018 02:14 PM
ਗੁਰਦਾਸਪੁਰ 'ਚ 12 ਸਾਲ ਦੇ ਲੜਕੇ ਨੇ ਆਪਣੀ ਭੂਆ ਦੀ ਨਬਾਲਿਗ ਲੜਕੀ ਨਾਲ ਕੀਤਾ ਬਲਾਤਕਾਰ

ਗੁਰਦਾਸਪੁਰ 'ਚ 12 ਸਾਲ ਦੇ ਲੜਕੇ ਨੇ ਆਪਣੀ ਭੂਆ ਦੀ ਨਬਾਲਿਗ ਲੜਕੀ ਨਾਲ ਕੀਤਾ ਬਲਾਤਕਾਰ

ਗੁਰਦਾਸਪੁਰ 'ਚ 12 ਸਾਲ ਦੇ ਲੜਕੇ ਨੇ ਆਪਣੀ ਭੂਆ ਦੀ ਨਬਾਲਿਗ ਲੜਕੀ ਨਾਲ ਕੀਤਾ ਬਲਾਤਕਾਰ:ਗੁਰਦਾਸਪੁਰ ਦੇ ਵਿੱਚ 12 ਸਾਲਾ ਇੱਕ ਲੜਕੇ ਨੇ ਆਪਣੀ ਭੂਆ ਦੀ 7 ਸਾਲਾ ਨਬਾਲਿਗ ਲੜਕੀ ਨਾਲ ਬਲਾਤਕਾਰ ਕੀਤਾ ਹੈ।ਜਾਣਕਾਰੀ ਅਨੁਸਾਰ ਪਿੰਡ ਧਾਰੀਵਾਲ ਦੇ ਜੀਤ ਮਸੀਹ ਦੇ ਮਾਤਾ-ਪਿਤਾ ਨਹੀਂ ਹਨ,ਜਿਸ ਕਰਕੇ ਉਹ ਆਪਣੀ ਭੂਆ ਕੋਲ ਰਹਿੰਦਾ ਸੀ।ਬੀਤੇ ਦਿਨੀਂ ਜਦ ਭੂਆ ਦੇ ਘਰ ਕੋਈ ਨਹੀਂ ਸੀ ਤਾਂ ਲੜਕੇ ਨੇ ਉਕਤ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਜੋ ਕਿ ਉਸਦੀ ਭੈਣ ਲੱਗਦੀ ਸੀ। ਜਦੋਂ ਲੜਕੀ ਦੇ ਪਿਤਾ ਅਤੇ ਉਸਦੀ ਮਤਰੇਈ ਮਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਲੜਕੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾ ਦਿੱਤਾ।ਥਾਣਾ ਧਾਰੀਵਾਲ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰ ਕੇ ਜੀਤ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ। -PTCNews


Top News view more...

Latest News view more...