ਜੇਲ੍ਹ ‘ਚ ਰਾਮ ਰਹੀਮ ਦਾ 2 ਸਾਲਾ ‘ਚ ਘਟਿਆ 15 ਕਿੱਲੋ ਭਾਰ, ਹੁਣ ਤੱਕ ਕਮਾਏ ਇੰਨ੍ਹੇ ਪੈਸੇ !

ram rahim

ਜੇਲ੍ਹ ‘ਚ ਰਾਮ ਰਹੀਮ ਦਾ 2 ਸਾਲਾ ‘ਚ ਘਟਿਆ 15 ਕਿੱਲੋ ਭਾਰ, ਹੁਣ ਤੱਕ ਕਮਾਏ ਇੰਨ੍ਹੇ ਪੈਸੇ !,ਰੋਹਤਕ: ਸਾਧਵੀਆਂ ਨਾਲ ਯੋਨ ਸੋਸ਼ਣ ਮਾਮਲੇ ਅਤੇ ਪੱਤਰਕਾਰ ਛੱਤਰਪਤੀ ਦੀ ਹੱਤਿਆ ਕੇਸ ‘ਚ ਰੋਹਤਕ ਜੇਲ੍ਹ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦਾ 2 ਸਾਲ ‘ਚ 15 ਕਿੱਲੋ ਵਜਨ ਘਟ ਗਿਆ ਹੈ।

ram rahimਮਿਲੀ ਜਾਣਕਾਰੀ ਮੁਤਾਬਕ ਜਦੋਂ ਰਾਮ ਰਹੀਮ ਰੋਹਤਕ ਜੇਲ੍ਹ ‘ਚ ਗਿਆ ਸੀ ਤਾਂ ਉਸ ਦਾ ਵਜੋਂ 105 ਕਿੱਲੋ ਸੀ ਅਤੇ ਹੁਣ ਉਸ 90 ਕਿੱਲੋ ਵਜਨ ਰਹਿ ਗਿਆ ਹੈ।

ਹੋਰ ਪੜ੍ਹੋ: ਨੇਪਾਲ ‘ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ

ram rahimਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਬਾਕੀਆਂ ਕੈਦੀਆਂ ਵਾਂਗ ਕੰਮ ਕਰਦਾ ਹੈ ਤੇ ਉਹ ਜੇਲ੍ਹ ‘ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ। ਬੀਤੇ 2 ਸਾਲਾਂ ਤੋਂ ਰਾਮ ਰਹੀਮ ਆਲੂ, ਟਮਾਟਰ ਅਤੇ ਕਈ ਹੋਰ ਪ੍ਰਕਾਰ ਦੀਆਂ ਸਬਜ਼ੀਆਂ ਬੀਜ ਰਿਹਾ ਹੈ। ਜਿਸ ਦਾ ਉਸ ਨੂੰ ਮੇਹਨਤਾਨਾ ਵੀ ਮਿਲਦਾ ਹੈ। ਜਿਸ ਦੌਰਾਨ ਉਸ ਨੇ ਹੁਣ ਤੱਕ 18000 ਰੁਪਏ ਕਮਾ ਲਏ ਹਨ।

ram rahimਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਨੂੰ ਸੀਬੀਆਈ ਕਰੋਟ ਵੱਲੋਂ 25 ਅਗਸਤ 2017 ਨੂੰ ਡੇਰੇ ਦੀਆਂ ਹੀ ਦੋ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ 28 ਅਗਸਤ ਨੂੰ ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ 10-10 ਸਾਲ ਦੀ ਕੈਦ ਤੇ 15-15 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਸੀ।

-PTC News