Tue, Apr 30, 2024
Whatsapp

ਪਤੀ ਦੀ ਮੌਤ 'ਤੇ ਨਹੀਂ ਰੋਈ ਮਹਿਲਾ ਤਾਂ ਕੋਰਟ ਨੇ ਦਿੱਤੀ ਇਹ ਸਜ਼ਾ, ਜਾਣੋ ਮਾਮਲਾ

Written by  Joshi -- November 01st 2018 12:48 PM
ਪਤੀ ਦੀ ਮੌਤ 'ਤੇ ਨਹੀਂ ਰੋਈ ਮਹਿਲਾ ਤਾਂ ਕੋਰਟ ਨੇ ਦਿੱਤੀ ਇਹ ਸਜ਼ਾ, ਜਾਣੋ ਮਾਮਲਾ

ਪਤੀ ਦੀ ਮੌਤ 'ਤੇ ਨਹੀਂ ਰੋਈ ਮਹਿਲਾ ਤਾਂ ਕੋਰਟ ਨੇ ਦਿੱਤੀ ਇਹ ਸਜ਼ਾ, ਜਾਣੋ ਮਾਮਲਾ

ਪਤੀ ਦੀ ਮੌਤ 'ਤੇ ਨਹੀਂ ਰੋਈ ਮਹਿਲਾ ਤਾਂ ਕੋਰਟ ਨੇ ਦਿੱਤੀ ਇਹ ਸਜ਼ਾ, ਜਾਣੋ ਮਾਮਲਾ,ਗੁਹਾਟੀ: ਅਸਮ ਵਿੱਚ ਇੱਕ ਹੱਤਿਆ ਮਾਮਲੇ ਵਿੱਚ ਸਥਾਨਕ ਕੋਰਟ ਨੇ ਪਤਨੀ ਨੂੰ ਆਪਣੇ ਪਤੀ ਦੀ ਹੱਤਿਆ ਦਾ ਦੋਸ਼ੀ ਮੰਨਿਆ ਸੀ। ਇਸ ਮਾਮਲੇ ਵਿੱਚ ਮਹਿਲਾ ਨੂੰ ਉਮਰਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਪੰਜ਼ ਸਾਲ ਤੋਂ ਉਹ ਜੇਲ੍ਹ ਵਿੱਚ ਬੰਦ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਰਟ ਨੇ ਮਹਿਲਾ ਨੂੰ ਪਤੀ ਦੀ ਹੱਤਿਆ ਦਾ ਦੋਸ਼ੀ ਸਿਰਫ ਇਸ ਲਈ ਮੰਨਿਆ ਹੈ, ਕਿਉਂਕਿ ਉਹ ਆਪਣੇ ਪਤੀ ਦੀ ਮੌਤ ਦੇ ਬਾਅਦ ਰੋਈ ਨਹੀਂ ਸੀ। ਇਹ ਮਾਮਲਾ ਸੁਪਰੀਮ ਕੋਰਟ ਅੱਪੜਿਆ ਤਾਂ ਪਿਛਲੇ ਦਿਨੀ ਕੋਰਟ ਨੇ ਇਸ ਦਲੀਲ ਨੂੰ ਖਾਰਿਜ਼ ਕਰਦੇ ਹੋਏ ਮਹਿਲਾ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। ਹੋਰ ਪੜ੍ਹੋ: ਪੰਜਾਬ ‘ਚ ਮੀਂਹ ਦਾ ਕਹਿਰ , ਕਪੂਰਥਲਾ ‘ਚ 2 ਘਰਾਂ ਦੀਆਂ ਡਿੱਗੀਆਂ ਛੱਤਾਂ , ਬੱਚਿਆਂ ਸਮੇਤ 3 ਦੀ ਮੌਤ , 7 ਜ਼ਖਮੀ ਹੈਰਾਨੀ ਦੀ ਗੱਲ ਹੈ ਕਿ ਮਹਿਲਾ ਨੂੰ ਇਸ ਦਲੀਲ ਦੇ ਆਧਾਰ 'ਤੇ ਨਾ ਸਿਰਫ ਹੇਠਲੀ ਅਦਾਲਤ ਨੇ ਸਜ਼ਾ ਸੁਣਾਈ ਸੀ ਸਗੋਂ ਇਸ ਅਦਾਲਤ ਦੇ ਫੈਸਲੇ ਨੂੰ ਗੁਹਾਟੀ ਹਾਈ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਹਾਈ ਕੋਰਟ ਨੇ ਕਿਹਾ ਕਿ ਮਹਿਲਾ ਦਾ ਆਪਣੇ ਪਤੀ ਦੀ ਮੌਤ ਉੱਤੇ ਨਾ ਰੋਣਾ ਇੱਕ ਚਾਲ ਚੱਲਣ ਹੈ,ਜੋ ਬਿਨਾਂ ਕਿਸੇ ਸ਼ੱਕ ਮਹਿਲਾ ਨੂੰ ਦੋਸ਼ੀ ਸਾਬਤ ਕਰਦਾ ਹੈ। —PTC News


Top News view more...

Latest News view more...