ਹਰਿਆਣਾ ਵਿਧਾਨ ਸਭਾ 'ਚ SYL ’ਤੇ ਮਤਾ ਪੇਸ਼, ਖਰੜ ਅਤੇ ਮੁਹਾਲੀ ਨੂੰ ਵੀ ਹਰਿਆਣਾ ਨੂੰ ਦੇਣ ਦੀ ਕੀਤੀ ਮੰਗ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਮੁੱਦੇ ਅਤੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹੁਣ ਹਰਿਆਣਾ ਵਿਧਾਨ ਸਭਾ ਵਿੱਚ SYL ’ਤੇ ਮਤਾ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ SYL ਲਈ ਹਰਿਆਣਾ ਵਿਧਾਨ ਸਭਾ ਵਿੱਚ 7 ਮਤੇ ਪਾਸ ਕੀਤੇ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਕੋਲੋਂ ਆਪਣੇ ਹਿੱਸੇ ਦਾ ਪਾਣੀ ਦੀ ਮੰਗ ਕਰ ਰਿਹਾ ਹੈ। ਹਰਿਆਣਾ ਦੇ ਵਿਧਾਨ ਸਭਾ ਦੇ ਵਿਸ਼ੇਸ਼ ਮੁੱਦਿਆ ਉੱਤੇ ਚਰਚਾ ਕੀਤੀ ਗਈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ-
5. ਹਿੰਦੀ ਬੋਲਦੇ ਇਲਾਕੇ ਪੰਜਾਬ ਤੋਂ ਹਰਿਆਣਾ ਨੂੰ ਦੇਣ ਦਾ ਫੈਸਲਾ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। 6. ਕੇਂਦਰ ਤੋਂ ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਕਰਨ ਦੀ ਮੰਗ ਕੀਤੀ। 7.ਰਾਜੀਵ ਲੌਂਗੋਵਾਲ ਸਮਝੌਤੇ ਮੁਤਾਬਕ ਚੰਡੀਗੜ੍ਹ ਨੂੰ ਦੋਵਾਂ ਸੂਬਿਆਂ ਦੀ ਰਾਜਧਾਨੀ ਰੱਖਿਆ ਗਿਆ ਹੈ। 8. ਚੰਡੀਗੜ੍ਹ ਦੋਵਾਂ ਸੂਬਿਆਂ ਦੀ ਰਾਜਧਾਨੀ ਹੋਵੇਗੀ। ਚੰਡੀਗੜ੍ਹ 'ਤੇ ਪੰਜਾਬ ਅਤੇ ਹਰਿਆਣਾ ਦੋਵਾਂ ਦਾ ਬਰਾਬਰ ਦਾ ਹੱਕ ਹੈ। ਪੰਜਾਬ ਦੀ ਅਜਿਹੀ ਇਕਪਾਸੜ ਤਜਵੀਜ਼ ਦਾ ਕੋਈ ਮਤਲਬ ਨਹੀਂ ਹੈ। 9.ਚੰਡੀਗੜ੍ਹ ਨੂੰ 60 ਅਤੇ 40 ਫੀਸਦੀ ਹਿੱਸੇ ਵਿੱਚ ਵੰਡਿਆ ਗਿਆ। 10.ਹਿਮਾਚਲ ਵੀ ਚੰਡੀਗੜ੍ਹ ਤੋਂ 7.19 ਫੀਸਦੀ ਹਿੱਸੇ ਦੀ ਮੰਗ ਕਰਦਾ ਹੈ। 11.ਚੰਡੀਗੜ੍ਹ ਹਰਿਆਣਾ ਦਾ ਹੈ, ਹਰਿਆਣਾ ਦਾ ਹੈ ਅਤੇ ਹਰਿਆਣਾ ਦਾ ਹੀ ਰਹੇਗਾ।
ਵਿਧਾਨ ਸਭਾ ਵਿੱਚ ਬਲਰਾਜ ਕੁੰਡੂ ਦਾ ਬਿਆਨ
1.ਸਿਆਸੀ ਲੋਕਾਂ ਨੂੰ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਮੈਂ ਇਸ ਦੀ ਸਖ਼ਤ ਨਿਖੇਧੀ ਕਰਦਾ ਹਾਂ।
2.ਪੰਜਾਬ ਦੇ ਲੋਕਾਂ ਨੇ ਜਿਸ ਭਰੋਸੇ ਨਾਲ 'ਆਪ' ਨੂੰ ਜਿਤਾਉਣ ਲਈ ਭੇਜਿਆ ਹੈ, ਉਸ 'ਤੇ ਕੰਮ ਕਰੋ ਨਾ ਕਿ ਇਨ੍ਹਾਂ ਨਾਜ਼ੁਕ ਮੁੱਦਿਆਂ ਨੂੰ ਭੜਕਾਉਣ ਲਈ।
3.ਅਰਵਿੰਦ ਕੇਜਰੀਵਾਲ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ, ਸਾਨੂੰ 2 ਰਾਜਧਾਨੀ ਦੀ ਲੋੜ ਨਹੀਂ, ਅਸੀਂ ਇਸ ਚੰਡੀਗੜ੍ਹ ਦਾ ਵਿਕਾਸ ਕਰਾਂਗੇ।
4.ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਚੰਡੀਗੜ੍ਹ ਸਬੰਧੀ ਮਤਾ ਪਾਸ ਕੀਤਾ ਹੈ, ਉਸ ਦੀ ਨਿਖੇਧੀ ਕਰਦਾ ਹਾਂ।ਉੱਥੇ ਭਾਜਪਾ ਦੀ ਸਰਕਾਰ ਹੈ।
5.ਕੇਂਦਰ ਨੂੰ ਚਾਹੀਦਾ ਹੈ ਕਿ ਉਹ ਦੋਵੇਂ ਰਾਜਾਂ ਦੇ ਮੁਖੀਆਂ ਨੂੰ ਮੇਜ਼ 'ਤੇ ਬਿਠਾ ਕੇ ਇਸ ਮਸਲੇ ਦਾ ਹੱਲ ਕੱਢਣ।
ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦਾ ਬਿਆਨ
1.ਪੰਜਾਬ ਵੱਲੋਂ ਪਾਸ ਕੀਤਾ ਗਿਆ ਇਹ ਮਤਾ ਸਿਆਸੀ ਸਾਜ਼ਿਸ਼ ਹੈ। ਪੰਜਾਬ ਦੇ ਕਿਸੇ ਵਿਅਕਤੀ ਨੇ ਚੰਡੀਗੜ੍ਹ ਨਹੀਂ ਮੰਗਿਆ।
2.ਔਰਤਾਂ ਨੂੰ 300 ਯੂਨਿਟ ਮੁਫ਼ਤ ਬਿਜਲੀ, 1000 ਰੁਪਏ ਦੀ ਬਿਜਲੀ ਇਨ੍ਹਾਂ ਸਾਰੇ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਮੁੱਦੇ ਜਬਰੀ ਉਠਾਏ ਜਾ ਰਹੇ ਹਨ।
3.ਅਸੀਂ SYL ਸਬੰਧੀ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਾਂ। ਤੁਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕਰ ਰਹੇ?
4.ਹਰਿਆਣਾ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਹੁਣ ਤੱਕ ਸਿਰਫ਼ 27 ਫ਼ੀਸਦੀ ਹਿੱਸਾ ਮਿਲਿਆ ਹੈ। ਇਹ ਚੰਗਾ ਵਿਹਾਰ ਨਹੀਂ ਹੈ।
5.ਪੰਜਾਬ ਦੇ ਲੋਕਾਂ ਦਾ ਵਤੀਰਾ ਚੰਗਾ ਹੈ ਪਰ ਪੰਜਾਬ ਸਰਕਾਰ ਮੁੱਖ ਮੁੱਦਿਆਂ ਤੋਂ ਭਟਕਣ ਲਈ ਅਜਿਹੇ ਮੁੱਦੇ ਲਿਆ ਰਹੀ ਹੈ।
ਰਾਮ ਕੁਮਾਰ ਗੌਤਮ ਨੇ ਸਦਨ ਵਿੱਚ ਮੁੱਖ ਮੰਤਰੀ ਦੇ ਮਤੇ ਦਾ ਸਮਰਥਨ
ਭਗਵੰਤ ਮਾਨ ਨੂੰ ਅਜਿਹਾ ਪ੍ਰਸਤਾਵ ਲਿਆਉਣਾ ਪਿਆ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਨਾਲ-ਨਾਲ ਜੰਮੂ-ਕਸ਼ਮੀਰ ਨੂੰ ਵੀ ਨਾਲ ਲਿਆ ਜਾਵੇ। ਸਾਰੀ ਸਮੱਸਿਆ ਖਤਮ ਹੋੇ ਜਾਵੇਗੀ।
ਇਹ ਵੀ ਪੜ੍ਹੋ:ਖੱਟਰ ਸਰਕਾਰ ਵੱਲੋਂ ਚੰਡੀਗੜ੍ਹ 'ਤੇ ਦਾਅਵਾ ਪੇਸ਼ ਕਰਨ ਵਾਲਾ ਮਤਾ ਪਾਸ
-PTC News