Mon, Apr 29, 2024
Whatsapp

ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ- ਹਨੀਪ੍ਰੀਤ

Written by  Joshi -- October 03rd 2017 02:26 PM -- Updated: October 03rd 2017 03:21 PM
ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ- ਹਨੀਪ੍ਰੀਤ

ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ- ਹਨੀਪ੍ਰੀਤ

ਹਨੀਪ੍ਰੀਤ ਪੰਜਾਬ ਪੁਲਿਸ ਦੀ ਹਿਰਾਸਤ 'ਚ, ਹਰਿਆਣਾ ਪੁਲਿਸ ਦਾ ਵੱਡਾ ਬਿਆਨ ਸੱਚਾ ਸੌਦਾ ਸਾਧ 'ਤੇ ਲੱਗੇ ਬਲਾਤਕਾਰਾਂ ਦੇ ਦੋਸ਼ਾਂ ਤੋਂ ਬਾਅਦ ਉਹ ਜੇਲ ਵਿੱਚ ਜਿੱਥੇ ੨੦ ਸਾਲ ਦੀ ਸਜ਼ਾ ਭੁਗਤ ਰਿਹਾ ਹੈ, ਉਥੇ ਹੀ ਪੁਲਿਸ ਦਾ ਸਾਰਾ ਧਿਆਨ ਉਸਦੀ ਮੂੰਹ ਬੋਲੀ ਧੀ ਨੂੰ ਹਿਰਾਸਤ ਵਿੱਚ ਲੈਣ 'ਤੇ ਲੱਗਿਆ ਹੋਇਆ ਸੀ। Honeypreet may surrender today in court, Haryana police gives statementਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਹਨੀਪ੍ਰੀਤ ਮੀਡੀਆ ਦੇ ਹੱਥ ਲੱਗ ਗਈ ਹੈ ਅਤੇ ਉਸਦੀ ਇੰਟਰਵਿਊ ਵੀ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। Honeypreet may surrender today in court, Haryana police gives statementਇਸ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਹੈ ਕਿ "ਪਾਪਾ ਦੀ ਗ੍ਰਿਫਤਾਰੀ ਤੋਂ ਬਾਅਦ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਹੈ। ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ, ਇਸ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।" ਹੈਰਾਨੀ ਦੀ ਗੱਲ ਹੈ ਕਿ ਇਸ ਪੂਰੇ ਮਾਮਲੇ 'ਤੇ ਹਰਿਆਣਾ ਪੁਲਿਸ ਵੱਲੋਂ ਇੱਕ ਬਿਆਨ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਨੀਪ੍ਰੀਤ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੈ। Honeypreet may surrender today in court, Haryana police gives statementਹਰਿਆਣਾ ਪੁਲਿਸ ਜਿੱਥੇ ਹਨੀਪ੍ਰੀਤ ਨੂੰ ਫੜ੍ਹਣ 'ਚ ਨਾਕਾਮਯਾਬ ਰਹੀ ਹੈ, ਉਥੇ ਹੀ ਹਨੀਪ੍ਰੀਤ ਦਾ ਮੀਡੀਆ ਕੋਲ ਪਹਿਲਾਂ ਪਹੁੰਚਣਾ ਪੁਲਿਸ ਦੀ ਇੱਕ ਹੋਰ ਵੱਡੀ ਨਾਕਾਮਯਾਬੀ ਰਹੀ ਹੈ। ਹਾਂਲਾਕਿ ਇਸ ਤੋਂ ਪਹਿਲਾਂ ਹਨੀਪ੍ਰੀਤ ਦੇ ਵਿਦੇਸ਼ ਵਿੱਚ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। —PTC News


Top News view more...

Latest News view more...