Fri, Jul 11, 2025
Whatsapp

ਸੜਕ ਪਾਰ ਕਰ ਰਹੀ ਔਰਤ ਨਾਲ ਵਾਪਰਿਆ ਖੌਫ਼ਨਾਕ ਹਾਦਸਾ, ਵੇਖੋ CCTV ਵੀਡੀਓ

Reported by:  PTC News Desk  Edited by:  Riya Bawa -- February 24th 2022 12:18 PM
ਸੜਕ ਪਾਰ ਕਰ ਰਹੀ ਔਰਤ ਨਾਲ ਵਾਪਰਿਆ ਖੌਫ਼ਨਾਕ ਹਾਦਸਾ, ਵੇਖੋ CCTV ਵੀਡੀਓ

ਸੜਕ ਪਾਰ ਕਰ ਰਹੀ ਔਰਤ ਨਾਲ ਵਾਪਰਿਆ ਖੌਫ਼ਨਾਕ ਹਾਦਸਾ, ਵੇਖੋ CCTV ਵੀਡੀਓ

ਨਵਾਂਸ਼ਹਿਰ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜ਼ਾ ਮਾਮਲਾ ਨਵਾਂਸ਼ਹਿਰ ਤੋਂ ਬੰਗਾ ਰੋਡ 'ਤੇ ਵਾਪਰਿਆ ਹੈ ਜਿਥੇ ਪਿੰਡ ਮੱਲਪੁਰ ਆਦਕਾ ਨੇੜੇ ਸ਼ਾਮ ਵੇਲੇ ਇੱਕ ਔਰਤ ਸੜਕ ਪਾਰ ਕਰ ਰਹੀ ਸੀ ਤਾਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਕਾਰ ਨੇ ਉਕਤ ਔਰਤ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਕਤ ਔਰਤ ਕਾਰ ਦੇ ਬੋਨਟ 'ਤੇ ਜਾ ਡਿੱਗੀ, ਇਸ ਤੋਂ ਬਾਅਦ ਜਦੋਂ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਉਕਤ ਔਰਤ ਜ਼ਮੀਨ 'ਤੇ ਡਿੱਗ ਗਈ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। road accident ਉਕਤ ਵਾਹਨ ਦੀ ਪਹਿਚਾਣ ਹੋ ਗਈ ਹੈ। ਪੁਲਿਸ ਨੇ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਮ ਮਹਾਵੀਰ ਕੌਰ ਹੈ,ਜਿਸ ਦਾ ਪਤੀ ਨਵਾਂਸ਼ਹਿਰ ਵਿਖੇ ਟ੍ਰੈਫਿਕ ਵਿੱਚ ਏ.ਐਸ.ਆਈ ਦੇ ਅਹੁਦੇ 'ਤੇ ਤਾਇਨਾਤ ਹੈ। ਸੜਕ ਪਾਰ ਕਰ ਰਹੀ ਔਰਤ ਨਾਲ ਵਾਪਰਿਆ ਖੌਫ਼ਨਾਕ ਹਾਦਸਾ, ਵੇਖੋ CCTV ਵੀਡੀਓ  ਵੇਖੋ ਵੀਡੀਓ----- ਸੜਕ ਪਾਰ ਕਰ ਰਹੀ ਔਰਤ ਨਾਲ ਵਾਪਰਿਆ ਖੌਫ਼ਨਾਕ ਹਾਦਸਾ, ਵੇਖੋ CCTV ਵੀਡੀਓ   ਮਹਾਵੀਰ ਕੌਰ ਨੂੰ ਮੱਲਪੁਰ ਆਦਕਾ ਸਥਿਤ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਬਲਾਚੌਰ ਵਿੱਚ ਆਪਣੇ ਘਰ ਜਾਣਾ ਪਿਆ। ਮਹਾਵੀਰ ਕੌਰ ਇਸ ਸਮੇਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੜਕ ਪਾਰ ਕਰ ਰਹੀ ਔਰਤ ਨਾਲ ਵਾਪਰਿਆ ਖੌਫ਼ਨਾਕ ਹਾਦਸਾ, ਵੇਖੋ CCTV ਵੀਡੀਓ  ਇਹ ਵੀ ਪੜ੍ਹੋ : ਭਾਰਤ ਨੇ ਯੂਕਰੇਨ-ਰੂਸ ਨਾਲ ਵਧਦੇ ਤਣਾਅ ਦਰਮਿਆਨ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ: UNSC -PTC News


Top News view more...

Latest News view more...

PTC NETWORK
PTC NETWORK