ਹੁਸ਼ਿਆਰਪੁਰ ਦੇ ਪਿੰਡ ਦਿਹਾਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਹੋਏ ਅਗਨ ਭੇਟ
ਹੁਸ਼ਿਆਰਪੁਰ ਦੇ ਪਿੰਡ ਦਿਹਾਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਹੋਏ ਅਗਨ ਭੇਟ:ਹੁਸ਼ਿਆਰਪੁਰ ਦੇ ਪਿੰਡ ਦਿਹਾਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਅਗਨ ਭੇਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ 'ਚ ਸਵੇਰੇ ਕਰੀਬ 11:30 ਵਜੇ ਸ਼ਾਰਟ-ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ, 3 ਏ.ਸੀ. ਅਤੇ ਪਹਿਲੀ ਮੰਜ਼ਿਲ 'ਤੇ ਪਿਆ ਸਾਰਾ ਸਾਮਾਨ ਅਗਨ ਭੇਟ ਹੋ ਗਏ ਹਨ। ਇਸ ਘਟਨਾ ਮੌਕੇ 'ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਹੈ।ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਮੇਹਟੀਆਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews