ਹੁਸ਼ਿਆਰਪੁਰ 'ਚ ਜੇਲ੍ਹ ਪ੍ਰਸ਼ਾਸਨ ਦੇ ਸਖਤ ਪਹਿਰੇ ਚੋਂ 4 ਬਾਲ ਕੈਦੀ ਹੋਏ ਫਰਾਰ
ਹੁਸ਼ਿਆਰਪੁਰ 'ਚ ਜੇਲ੍ਹ ਪ੍ਰਸ਼ਾਸਨ ਦੇ ਸਖਤ ਪਹਿਰੇ ਚੋਂ 4 ਬਾਲ ਕੈਦੀ ਹੋਏ ਫਰਾਰ:ਹੁਸ਼ਿਆਰਪੁਰ ਦੀ ਬਾਲ ਸੁਧਾਰ ਜੇਲ੍ਹ 'ਚੋਂ 4 ਬਾਲ ਕੈਦੀ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਇਹ ਚਾਰੇ ਕੈਦੀ ਰਾਤ ਸਮੇਂ ਖਾਣਾ ਖਾਣ ਤੋਂ ਬਾਅਦ ਬਾਥਰੂਮ ਦੀ ਗਰਿੱਲ ਤੋੜ ਕੇ ਫਰਾਰ ਹੋ ਗਏ ਹਨ। ਪੁਲਿਸ ਮੁਤਾਬਕ ਚਾਰੇ ਕੈਦੀਆਂ ਦੀ ਪਛਾਣ ਜਸਕਰਨ ਸਿੰਘ ਵਾਸੀ ਖੇੜਾ, ਗਗਨਦੀਪ ਸਿੰਘ ਵਾਸੀ ਸ਼ਾਹਪੁਰ, ਪਰਮਵੀਰ ਪੰਮਾ ਵਾਸੀ ਨੰਗਲਸ਼ਾਮਾ ਅਤੇ ਅਕਬਲ ਅਲੀ ਸ਼ੇਖ ਵਾਸੀ ਆਦਮਪੁਰ ਦੇ ਤੌਰ 'ਤੇ ਹੋਈ ਹੈ। ਇਸ ਘਟਨਾ ਦੇ ਨਾਲ ਜੇਲ੍ਹ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਉਠ ਰਹੇ ਹਨ ਹਾਲਾਂਕਿ ਪੁਲਿਸ ਨੇ ਫਰਾਰ ਹੋਏ ਬਾਲ ਕੈਦੀਆਂ ਨੂੰ ਜਲਦ ਹੀ ਫੜਨ ਦਾ ਦਾਅਵਾ ਕੀਤਾ ਹੈ। -PTCNews