Mon, Apr 29, 2024
Whatsapp

ਇਕਾਂਤਵਾਸ ਕੀਤਾ ਕੋਰੋਨਾ ਦਾ ਸ਼ੱਕੀ ਮਰੀਜ਼ ਖਿੜਕੀ ਤੋੜ ਕੇ ਫ਼ਰਾਰ, ਹਸਪਤਾਲ 'ਚ ਪਈਆਂ ਭਾਜੜਾਂ

Written by  Shanker Badra -- April 16th 2020 03:49 PM
ਇਕਾਂਤਵਾਸ ਕੀਤਾ ਕੋਰੋਨਾ ਦਾ ਸ਼ੱਕੀ ਮਰੀਜ਼ ਖਿੜਕੀ ਤੋੜ ਕੇ ਫ਼ਰਾਰ, ਹਸਪਤਾਲ 'ਚ ਪਈਆਂ ਭਾਜੜਾਂ

ਇਕਾਂਤਵਾਸ ਕੀਤਾ ਕੋਰੋਨਾ ਦਾ ਸ਼ੱਕੀ ਮਰੀਜ਼ ਖਿੜਕੀ ਤੋੜ ਕੇ ਫ਼ਰਾਰ, ਹਸਪਤਾਲ 'ਚ ਪਈਆਂ ਭਾਜੜਾਂ

ਇਕਾਂਤਵਾਸ ਕੀਤਾ ਕੋਰੋਨਾ ਦਾ ਸ਼ੱਕੀ ਮਰੀਜ਼ ਖਿੜਕੀ ਤੋੜ ਕੇ ਫ਼ਰਾਰ, ਹਸਪਤਾਲ 'ਚ ਪਈਆਂ ਭਾਜੜਾਂ:ਹੁਸ਼ਿਆਰਪੁਰ : ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਇਕਾਂਤਵਾਸ ਕੀਤਾ ਕੋਰੋਨਾ ਵਾਇਰਸ ਦੇ ਇੱਕ ਸ਼ੱਕੀ ਮਰੀਜ਼ ਬੀਤੀ ਰਾਤ ਖਿੜਕੀ 'ਤੇ ਲੱਗੀ ਸ਼ੀਟ ਨੂੰ ਤੋੜ ਕੇ ਫ਼ਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਹਸਪਤਾਲ ਵਿੱਚ ਭਾਜੜਾਂ ਪੈ ਗਈਆਂ ਹਨ। ਯੂਸੁਫ਼ ਖਾਨ ਨਾਂ ਦਾ ਉਕਤ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਨੂੰ ਕੁੱਝ ਦਿਨ ਪਹਿਲਾਂ ਹੀ ਦਸੂਹਾ ਰੇਲਵੇ ਸਟੇਸ਼ਨ ਤੋਂ ਸ਼ਿਕਾਇਤ ਦੇ ਆਧਾਰ 'ਤੇ ਫੜ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਇਕਾਂਤਵਾਸ ਕੀਤਾ ਗਿਆ ਸੀ। ਲਾਕਡਾਊਨ ਕਰਕੇ ਉਹ ਹਿਮਾਚਲ ਵਾਪਸ ਨਹੀਂ ਜਾ ਸਕਿਆ ਸੀ ਅਤੇ ਰੇਲਵੇ ਸਟੇਸ਼ਨ ਕੋਲ ਹੀ ਰਹਿ ਰਿਹਾ ਸੀ। ਉਸ ਵਿੱਚ ਕੋਰੋਨਾ ਦੇ ਕੋਈ ਸਪੱਸ਼ਟ ਲੱਛਣ ਨਹੀਂ ਸਨ। ਉਸ ਮਰੀਜ਼ ਦੇ ਕੱਲ੍ਹ ਹੀ ਰਾਤ ਸੈਂਪਲ ਲੈ ਗਏ ਸਨ ਅਤੇ ਅਜੇ ਉਸ ਦੀ ਰਿਪੋਰਟ ਆਉਣੀ ਬਾਕੀ ਹੈ। ਪਤਾ ਲੱਗਾ ਹੈ ਕਿ ਉਸ ਨੇ ਕੱਲ੍ਹ ਵੀ ਸਿਵਲ ਹਸਪਤਾਲ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਸੀ, ਜੋਕਿ ਸਫ਼ਲ ਨਹੀਂ ਹੋ ਸਕਿਆ ਪਰ ਕੱਲ੍ਹ ਰਾਤ ਨੂੰ ਉਹ ਸਿਵਲ ਹਸਪਤਾਲ ਦੀ ਖਿੜਕੀ 'ਤੇ ਲੱਗੀ ਸ਼ੀਟ ਉਖਾੜ ਕੇ ਫਰਾਰ ਹੋ ਜਾਣ 'ਚ ਸਫਲ ਹੋ ਗਿਆ ਹੈ। -PTCNews


Top News view more...

Latest News view more...