ਰਾਮਦੇਵ ਦੀ 'ਕੋਰੋਨਿਲ' ਨਹੀਂ ਹੈ WHO ਤੋਂ ਸਰਟੀਫਾਈਡ, ਮਨਜ਼ੂਰੀ ਦੇਣ ਲਈ ਹੁਣ ਸਿਹਤ ਮੰਤਰਾਲੇ ਨੂੰ ਦੇਣਾ ਹੋਵੇਗਾ ਜਵਾਬ

By Jagroop Kaur - February 22, 2021 9:02 pm

ਪਤੰਜਲੀ ਦੀ ਕੋਰੋਨਿਲ ਟੈਬਲੇਟ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਮਾਣ ਪੱਤਰ ਮਿਲਣ ਦੀ ਗੱਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਸਰਾਸਰ ਝੂਠ ਕਰਾਰ ਦਿੰਦੇ ਹੋਏ ਕਿ ਹੈਰਾਨੀ ਪ੍ਰਗਟ ਕੀਤੀ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਸ ਬਾਬਤ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ |ਰਾਮਦੇਵ ਨੇ ਬੀਤੇ ਦਿਨੀਂ ਕੋਰੋਨਿਲ ਨੂੰ ਕੋਵਿਡ ਦੇ ਇਲਾਜ ਲਈ ਮੁੜ ਲਾਂਚ ਕੀਤਾ ਸੀ। ਇਸ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਸਨ, ਜਿਸ 'ਤੇ ਆਈ. ਐਮ. ਏ. ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

Coronil: WHO Has Not Certified COVID-19 Medicine, Patanjali Clarifies

ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆਈ. ਐਮ. ਏ. ਦੇ ਕੋਡ ਕੰਡਕਟ ਮੁਤਾਬਕ ਕੋਈ ਵੀ ਡਾਕਟਰ ਕਿਸੇ ਵੀ ਦਵਾਈ ਦੀ ਪ੍ਰਮੋਸ਼ਨ ਨਹੀਂ ਕਰ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰੀ ਜਿਹੜੇ ਕਿ ਇਕ ਡਾਕਟਰ ਹਨ ਅਤੇ ਦਵਾਈ ਦਾ ਪ੍ਰਚਾਰ ਕਰਦੇ ਮਿਲੇ ਹਨ।

IMA ਨੇ ਕਿਹਾ ਕਿ ਕੋਵਿਡ ਦੇ ਇਲਾਜ ਨੂੰ ਲੈ ਕੇ ਕੋਰੋਨਿਲ ਨੂੰ ਵਿਸ਼ਵ ਸਿਹਤ ਸੰਗਠਨ ਖ਼ਾਰਜ ਕਰ ਚੁੱਕਾ ਹੈ। ਅਜਿਹੇ 'ਚ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ 'ਚ ਦਵਾਈ ਦੀ ਲਾਂਚਿੰਗ ਹੋਣਾ,ਇਹ ਗ਼ਲਤ ਸੰਦੇਸ਼ ਦਿੰਦਾ ਹੈ।

ਪੜ੍ਹੋ ਹੋਰ ਖ਼ਬਰਾਂ : ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਦੀ ਲੋਕ ਸਭਾ ‘ਚ ਲਾਈ ਝਾੜ, ਘੇਰੀ ਮੋਦੀ ਸਰਕਾਰ

Patanjali Coronil: IMA 'shocked' over Patanjali's claim on Coronil; demands  explanation from Harsh Vardhan | India News - Times of India

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੁੱਛਿਆ ਹੈ ਕਿ ਕਿਵੇਂ ਉਨ੍ਹਾਂ ਨੇ ਬਿਨਾਂ ਕਿਸੇ ਵਿਗਿਆਨਕ ਆਧਾਰ 'ਤੇ ਕੋਰੋਨਿਲ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਆਈ. ਐਮ. ਏ. ਨੇ ਕਿਹਾ ਕਿ ਜੇਕਰ ਕੋਰੋਨਿਲ ਕੋਰੋਨਾ ਦੀ ਰੋਕਥਾਮ ਲਈ ਕਾਰਗਰ ਸੀ ਤਾਂ ਫਿਰ ਭਾਰਤ ਸਰਕਾਰ ਕੋਰੋਨਾ ਟੀਕਾਕਰਨ 'ਤੇ ਕਿਉਂ 35 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੀ ਹੈ? ਆਈ. ਐਮ. ਏ. ਨੇ ਕਿਹਾ ਕਿ ਉਹ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਕੋਡ ਆਫ਼ ਕੰਡਕਟ ਦੀ ਅਣਦੇਖੀ ਕਰਨ 'ਤੇ ਡਾ. ਹਰਸ਼ਵਰਧਨ ਤੋਂ ਸਪਸ਼ਟੀਕਰਨ ਮੰਗਣ ਲਈ ਐਨ. ਐਮ. ਸੀ. ਨੂੰ ਚਿੱਠੀ ਲਿਖਣਗੇ।IMA ask WHO

adv-img
adv-img