ਮੁੱਖ ਖਬਰਾਂ

24 ਘੰਟਿਆਂ 'ਚ ਕੋਵਿਡ-19 ਦੇ 2503 ਨਵੇਂ ਮਾਮਲੇ ਆਏ View in English

By Ravinder Singh -- March 14, 2022 11:31 am -- Updated:March 14, 2022 11:35 am

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਨਾਲ 2503 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਸਭ ਤੋਂ ਵੱਡ ਗੱਲ ਹੈ ਕਿ ਕੋਵਿਡ ਕੇਸਾਂ ਵਿੱਚ 19.6 ਫ਼ੀਸਦੀ ਗਿਰਾਵਟ ਆਈ ਹੈ।

24 ਘੰਟਿਆਂ 'ਚ ਕੋਵਿਡ-19 ਦੇ 2503 ਨਵੇਂ ਮਾਮਲੇ ਆਏਕੋਰੋਨਾ ਨਾਲ ਹੁਣ ਤਕ 42,993,494 ਕੇਸ ਸਾਹਮਣੇ ਆ ਚੁੱਕੇ ਹਨ। ਸਰਗਰਮ ਮਾਮਲੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਗਿਣਤੀ 36,168 ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 4,377 ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ ਕੁੱਲ 42, 441, 449 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਨਾਲ ਹੁਣ ਤੱਕ ਕੁੱਲ 515,887 ਲੋਕਾਂ ਦੀ ਮੌਤ ਹੋ ਚੁੱਕੀ ਹੈ।

24 ਘੰਟਿਆਂ 'ਚ ਕੋਵਿਡ-19 ਦੇ 2503 ਨਵੇਂ ਮਾਮਲੇ ਆਏਪਿਛਲੇ 24 ਘੰਟਿਆਂ ਵਿੱਚ 4,61,318 ਲੋਕਾਂ ਦਾ ਟੀਕਾਕਰਨ ਹੋਇਆ ਹੈ। ਹੁਣ ਤੱਕ ਕੁੱਲ 1,80,19,45,779 ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਭਾਰਤ ਵਿੱਚ ਕੋਰੋਨਾ ਦੇ ਲਾਗ ਵਾਲੇ ਮਰੀਜ਼ਾਂ ਦੀ ਗਿਰਾਵਟ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਕੋਰੋਨਾ ਪਾਬੰਦੀਆਂ ਵਿੱਚ ਛੋਟ ਦੇ ਦਿੱਤੀਆਂ ਹਨ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਜ਼ਿੰਦਗੀ ਪਟੜੀ ਉਤੇ ਪਰਤ ਰਹੀ ਹੈ।

24 ਘੰਟਿਆਂ 'ਚ ਕੋਵਿਡ-19 ਦੇ 2503 ਨਵੇਂ ਮਾਮਲੇ ਆਏਜ਼ਿਕਰਯੋਗ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਇਕ ਫਿਰ ਤੇਜ਼ੀ ਨਾਲ ਫੈਲ ਰਹੀ ਹੈ। ਦੋ ਸਾਲ ਦੀ ਤਬਾਹੀ ਤੋਂ ਬਾਅਦ ਚੀਨ ਵਿੱਚ ਇੱਕ ਵਾਰ ਫਿਰ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਚੀਨ ਵਿੱਚ ਐਤਵਾਰ ਨੂੰ 3,393 ਨਵੇਂ ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 2 ਸਾਲਾਂ ਵਿੱਚ ਇਕ ਦਿਨ ਵਿੱਚ ਦਰਜ ਲਾਗ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।

ਇਹ ਵੀ ਪੜ੍ਹੋ : ਮਾਂ ਦੀਆਂ ਅੱਖਾਂ ਸਾਹਮਣੇ ਸੜਕ ਹਾਦਸੇ ਦਾ ਸ਼ਿਕਾਰ ਹੋਏ 2 ਮਾਸੂਮ ਸਕੇ ਭਰਾ

  • Share