Sat, Jul 19, 2025
Whatsapp

ਅੰਮ੍ਰਿਤਸਰ 'ਚ ਵੱਡੀ ਵਾਰਦਾਤ: ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

Reported by:  PTC News Desk  Edited by:  Riya Bawa -- December 13th 2021 01:57 PM
ਅੰਮ੍ਰਿਤਸਰ 'ਚ ਵੱਡੀ ਵਾਰਦਾਤ: ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

ਅੰਮ੍ਰਿਤਸਰ 'ਚ ਵੱਡੀ ਵਾਰਦਾਤ: ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

ਅੰਮ੍ਰਿਤਸਰ: ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸਲਾਮਾਬਾਦ ਇਲਾਕੇ 'ਚ ਸਥਿਤ ਬੈਂਕ ਵਾਲੀ ਗਲੀ 'ਚ ਪੁਲਸ ਵਿਭਾਗ 'ਚ ਹੀ ਕਾਰਜਸ਼ੀਲ ਏ. ਐੱਸ. ਆਈ. ਰਾਜੇਸ਼ ਸੇਠੀ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਆਪਣੀ ਵਰਦੀ ਦੀ ਧੌਂਸ ਦਿਖਾਉਂਦੇ ਹੋਏ ਇਲਾਕੇ ਦੇ ਹੀ ਇਕ ਕਰਿਆਨੇ ਦੀ ਦੁਕਾਨ ਦੇ ਦੁਕਾਨਦਾਰ ਸੰਜੈ ਆਨੰਦ ਉਰਫ਼ ਕਾਕੂ ਨੂੰ ਸਿੱਧੀ ਛਾਤੀ 'ਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਤੁਰੰਤ ਹੀ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਕਰਿਆਨਾ ਸਟੋਰ ਮਾਲਕ ਸੰਜੈ ਆਨੰਦ (47) ਆਪਣੇ ਪੁੱਤਰ ਦਾਨਿਸ਼ ਆਨੰਦ ਦੇ ਨਾਲ ਰਾਤ 9 ਵਜੇ ਦੇ ਲਗਭਗ ਦੁਕਾਨ 'ਤੇ ਬੈਠਾ ਸੀ ਕਿ ਇੰਨ੍ਹੇ 'ਚ ਹੀ ਨਾਲ ਹੀ ਰਹਿੰਦਾ ਗੁਆਂਢੀ ਏ. ਐੱਸ. ਆਈ. ਰਾਜੇਸ਼ ਸੋਠੀ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਦੁਕਾਨ 'ਤੇ ਆਇਆ। ਉਹ ਪਹਿਲਾਂ ਸੰਜੈ ਆਨੰਦ ਨੂੰ ਗਾਲਾਂ ਕੱਢਣ ਲੱਗਾ। ਇਸ ਦੇ ਬਾਅਦ ਉਸ ਨੇ ਸਰਕਾਰੀ ਰਿਵਾਲਵਰ ਕੱਢ ਕੇ ਸਿੱਧੇ ਹੀ ਸੰਜੈ ਆਨੰਦ ਦੀ ਛਾਤੀ 'ਤੇ ਗੋਲੀ ਮਾਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...

PTC NETWORK
PTC NETWORK