ਮੁੱਖ ਖਬਰਾਂ

ਅੰਮ੍ਰਿਤਸਰ 'ਚ ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਨਾਲ ਖਾਧੇ ਛੋਲੇ-ਕੁਲਚੇ

By Pardeep Singh -- January 26, 2022 5:50 pm -- Updated:January 26, 2022 8:39 pm

ਅੰਮ੍ਰਿਸਤਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ  ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਫੁਰਸਤ ਦੇ ਪਲਾਂ ਵਿੱਚ ਛੋਲੇ-ਕੁਲਚੇ ਦਾ ਖਾਧੇ।

ਇਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਸ੍ਰੀ ਹਰਮੰਦਿਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਰਾਸਤੀ ਮਾਰਗ ਨੇੜੇ ਭਾਈ ਕੁਲਵੰਤ ਸਿੰਘ ਕੁਲਚਿਆਂ ਵਾਲੇ ਦੀ ਦੁਕਾਨ ਵਿਖੇ ਹਰਸਿਮਰਤ ਨਾਲ ਛੋਲੇ-ਕੁਲਚੇ ਦਾ ਆਨੰਦ ਲਿਆ।

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਰਦਾਸ ਕੀਤੀ ਹੈ ਕਿ ਬੇਅਦਬੀ ਕਰਨ ਵਾਲਿਆਂ ਅਤੇ ਬੇਅਦਬੀ 'ਤੇ ਸਿਆਸਤ ਕਰਨ ਵਾਲਿਆਂ ਦਾ ਜਿੰਦਗੀ ਵਿੱਚ ਅਤੇ ਚੋਣਾਂ 'ਚ ਕੱਖ ਨਾ ਰਹੇ।

ਇਹ ਵੀ ਪੜ੍ਹੋ:73ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੇ ਲਹਿਰਾਇਆ ਰਾਸ਼ਟਰੀ ਤਿਰੰਗਾ

-PTC News

  • Share