IT raid at BBC Delhi office: ਬ੍ਰਿਟਿਸ਼ ਬ੍ਰਾਡਕਾਸਟਰ ਕਾਰਪੋਰੇਸ਼ਨ (BBC) ਦੇ ਦਿੱਲੀ ਅਤੇ ਮੁੰਬਈ ਦਫਤਰ 'ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਬੀਸੀ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ ਗਏ ਹਨ। ਬੀਬੀਸੀ ਦੇ ਲੰਡਨ ਹੈੱਡਕੁਆਰਟਰ ਨੂੰ ਵੀ ਛਾਪੇਮਾਰੀ ਦੀ ਸੂਚਨਾ ਦਿੱਤੀ ਗਈ ਹੈ।<blockquote class=twitter-tweet><p lang=en dir=ltr>Income Tax department is also conducting survey at the BBC office in Mumbai, as per sources. <a href=https://t.co/2C9pXlkHBQ>https://t.co/2C9pXlkHBQ</a></p>&mdash; ANI (@ANI) <a href=https://twitter.com/ANI/status/1625399036995072000?ref_src=twsrc^tfw>February 14, 2023</a></blockquote> <script async src=https://platform.twitter.com/widgets.js charset=utf-8></script>ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਮਦਨ ਕਰ ਅਧਿਕਾਰੀ ਅੱਜ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫ਼ਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬੀਬੀਸੀ ਦੇ ਵਿੱਤ ਵਿਭਾਗ ਦੇ ਖਾਤੇ ਵਿੱਚ ਕੁਝ ਦਸਤਾਵੇਜ਼ਾਂ ਦੀ ਤਸਦੀਕ ਕੀਤੀ। ਨਾਲ ਹੀ ਵਿਭਾਗ ਨੇ ਖਾਤਾ ਅਤੇ ਵਿੱਤ ਵਿਭਾਗ ਦੇ ਵਿਅਕਤੀਆਂ ਦੇ ਕੁਝ ਮੋਬਾਈਲ ਫੋਨ ਅਤੇ ਲੈਪਟਾਪ/ਡੈਸਕਟਾਪ ਜ਼ਬਤ ਕੀਤੇ ਹਨ। ਇਹ ਵੀ ਪੜ੍ਹੋ: ਮੁਹਾਲੀ-ਚੰਡੀਗੜ੍ਹ ਸਰਹੱਦ ਹਿੰਸਾ ਮਾਮਲਾ, ਵਕੀਲਾਂ ਵੱਲੋਂ ਦੂਜੇ ਦਿਨ ਵੀ ਕੰਮਕਾਜ ਠੱਪ