ਦੇਸ਼ ਭਰ 'ਚ ਹੁਣ ਤੱਕ 3 ਕਰੋੜ ਲੋਕ ਹੋਏ ਇਨਫੈਕਟਿਡ, 24 ਘੰਟਿਆਂ 'ਚ 50 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ

By Baljit Singh - June 23, 2021 9:06 am

ਨਵੀਂ ਦਿੱਲੀ: ਦੇਸ਼ ਭਰ ਵਿੱਚ ਹੁਣ ਤੱਕ ਤਿੰਨ ਕਰੋੜ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਲੱਖ 90 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਪੜੋ ਹੋਰ ਖਬਰਾਂ: ਨੌਜਵਾਨ ਨੇ ਸਕੇ ਚਾਚੇ ਦੀ 6 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਨਾਹ

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ 50,848 ਨਵੇਂ ਕੋਰੋਨਾ ਕੇਸ ਆਏ ਅਤੇ 1358 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ। ਪਿਛਲੇ ਦਿਨ 68,817 ਲੋਕ ਵੀ ਕੋਰੋਨਾ ਤੋਂ ਠੀਕ ਹੋਏ ਸਨ, ਯਾਨੀ ਕੱਲ 19,327 ਐਕਟਿਵ ਕੇਸ ਘੱਟ ਗਏ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ 42,640 ਨਵੇਂ ਮਾਮਲੇ ਸਾਹਮਣੇ ਆਏ ਸਨ।

ਪੜੋ ਹੋਰ ਖਬਰਾਂ: ਰੋਟੀ ਕਮਾਉਣ ਖਾਤਰ ਵਿਦੇਸ਼ ਗਏ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ

ਦੱਸ ਦਈਏ ਕਿ ਤਾਜ਼ਾ ਮਾਮਲਿਆਂ ਨਾਲ ਦੇਸ਼ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ ਤਿੰਨ ਕਰੋੜ 28 ਹਜ਼ਾਰ 709 ਹੋ ਗਈ ਹੈ ਤੇ ਦੋ ਕਰੋੜ 89 ਲੱਖ 94 ਹਜ਼ਾਰ 855 ਲੋਕ ਡਿਸਚਾਰਜ ਹੋ ਚੁੱਕੇ ਹਨ। ਦੇਸ਼ ਵਿਚ ਅਜੇ 6 ਲੱਖ 43 ਹਜ਼ਾਰ 194 ਐਕਟਿਮ ਮਾਮਲੇ ਹਨ ਤੇ ਕੁੱਲ ਮੌਤਾਂ ਦੀ ਗਿਣਤੀ 3 ਲੱਖ 90 ਹਜ਼ਾਰ 660 ਹੋ ਗਈ ਹੈ।

ਪੜੋ ਹੋਰ ਖਬਰਾਂ: ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਨੂੰ 2 ਕਰੋੜ ਦਾ ਜੁਰਮਾਨਾ, ਇਹ ਸੀ ਕਾਰਨ

ਦੇਸ਼ ਵਿਚ ਲਗਾਤਾਰ 41ਵੇਂ ਦਿਨ ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। 22 ਜੂਨ ਤੱਕ ਦੇਸ਼ ਭਰ ਵਿਚ 29 ਕਰੋੜ 46 ਲੱਖ ਕੋਰੋਨਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ ਰਿਕਾਰਡ 54 ਲੱਖ 24 ਹਜ਼ਾਰ ਟੀਕੇ ਲਗਵਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ 39 ਕਰੋੜ 59 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਭਗ 19 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 3 ਪ੍ਰਤੀਸ਼ਤ ਤੋਂ ਵੱਧ ਹੈ।

-PTC News

adv-img
adv-img