Tue, May 14, 2024
Whatsapp

ਇਸ ਸ਼ਹਿਰ 'ਚ ਸਵਾਈਨ ਫਲੂ ਦਾ ਵਧਿਆ ਖ਼ਤਰਾ, 2 ਮਹੀਨਿਆਂ 'ਚ 19 ਮੌਤਾਂ

Written by  Shanker Badra -- September 11th 2018 02:05 PM -- Updated: September 11th 2018 06:18 PM
ਇਸ ਸ਼ਹਿਰ 'ਚ ਸਵਾਈਨ ਫਲੂ ਦਾ ਵਧਿਆ ਖ਼ਤਰਾ, 2 ਮਹੀਨਿਆਂ 'ਚ 19 ਮੌਤਾਂ

ਇਸ ਸ਼ਹਿਰ 'ਚ ਸਵਾਈਨ ਫਲੂ ਦਾ ਵਧਿਆ ਖ਼ਤਰਾ, 2 ਮਹੀਨਿਆਂ 'ਚ 19 ਮੌਤਾਂ

ਇਸ ਸ਼ਹਿਰ 'ਚ ਸਵਾਈਨ ਫਲੂ ਦਾ ਵਧਿਆ ਖ਼ਤਰਾ , 2 ਮਹੀਨਿਆਂ 'ਚ 19 ਮੌਤਾਂ:ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਸਵਾਈਨ ਫਲੂ ਦਾ ਕਹਿਰ ਅਜੇ ਰੁਕਿਆ ਹੀ ਨਹੀਂ ਸੀ ਕਿ ਪੁਣੇ ਵਰਗੇ ਸ਼ਹਿਰਾਂ 'ਚ ਮੀਂਹ ਨੇ ਇਸ ਜਾਨਲੇਵਾ ਬਿਮਾਰੀ ਦਾ ਖ਼ਤਰਾ ਹੋਰ ਵਧਾ ਦਿੱਤਾ ਹੈ। ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਪਿੰਪਰੀ ਚਿੰਚਵਾੜ 'ਚ ਸਵਾਈਨ ਫਲੂ ਦਾ ਖ਼ਤਰਾ ਵਧਦਾ ਜਾ ਰਿਹਾ ਹੈ।ਇੱਥੇ ਪਿਛਲੇ ਕਰੀਬ 2 ਦੋ ਮਹੀਨਿਆਂ 'ਚ 100 ਤੋਂ ਵੱਧ ਲੋਕਾਂ ਨੂੰ ਸਵਾਇਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ।ਪਿੰਪਰੀ ਚਿੰਚਵਾੜ ਮਿਊਂਸੀਪਲ ਕਾਰਪੋਰੇਸ਼ਨ (ਪੀ.ਸੀ.ਐਮ.ਸੀ.) ਮੁਤਾਬਕ ਸਤੰਬਰ 'ਚ ਸਵਾਈਨ ਫਲੂ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।ਉੱਥੇ ਹੀ ਇਸ ਪੂਰੇ ਸੀਜ਼ਨ ਦੌਰਾਨ ਇਸ ਇਲਾਕੇ 'ਚ ਇਸ ਕਾਰਨ 20 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 19 ਪਿਛਲੇ ਦੋ ਮਹੀਨਿਆਂ ਦੌਰਾਨ ਹੋਈਆਂ ਹਨ ਅਤੇ ਕਰੀਬ 110 ਲੋਕ ਸਵਾਈਨ ਫਲੂ ਪਾਜ਼ੀਟਵ ਪਾਏ ਗਏ ਹਨ। ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ। -PTCNews


Top News view more...

Latest News view more...