Mon, Jun 16, 2025
Whatsapp

ਫ਼ੌਜ ਦਾ ਹੈਲੀਕਾਪਟਰ ਜੰਮੂ-ਕਸ਼ਮੀਰ 'ਚ ਹਾਦਸਾਗ੍ਰਸ਼ਤ, ਪਾਇਲਟ ਦੀ ਮੌਤ

Reported by:  PTC News Desk  Edited by:  Ravinder Singh -- March 11th 2022 02:06 PM -- Updated: March 11th 2022 04:08 PM
ਫ਼ੌਜ ਦਾ ਹੈਲੀਕਾਪਟਰ ਜੰਮੂ-ਕਸ਼ਮੀਰ 'ਚ ਹਾਦਸਾਗ੍ਰਸ਼ਤ, ਪਾਇਲਟ ਦੀ ਮੌਤ

ਫ਼ੌਜ ਦਾ ਹੈਲੀਕਾਪਟਰ ਜੰਮੂ-ਕਸ਼ਮੀਰ 'ਚ ਹਾਦਸਾਗ੍ਰਸ਼ਤ, ਪਾਇਲਟ ਦੀ ਮੌਤ

ਜੰਮੂ-ਕਸ਼ਮੀਰ : ਭਾਰਤੀ ਫ਼ੌਜ ਦਾ ਚੀਤਾ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਦੇ ਬਰਾਮ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਇਕ ਪਾਇਲਟ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੈਲੀਕਾਪਟਰ ਦੇ ਪਾਇਲਟ ਤੇ ਹੋਰ ਸਟਾਫ ਦੇ ਬਚਾਅ ਲਈ ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ ਬਰਫਬਾਰੀ ਵਾਲੇ ਖੇਤਰ ਵਿੱਚ ਪਹੁੰਚ ਰਹੀਆਂ ਹਨ। ਭਾਰਤੀ ਫ਼ੌਜ ਦਾ ਹੈਲੀਕਾਪਟਰ ਜੰਮੂ-ਕਸ਼ਮੀਰ 'ਚ ਹਾਦਸਾਗ੍ਰਸ਼ਤਰੱਖਿਆ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਦਾ ਚੀਤਾ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਦੇ ਬਰਾਮ ਇਲਾਕੇ ਵਿੱਚ ਹਾਦਸਗ੍ਰਸਤ ਹੋ ਗਿਆ ਹੈ। ਭਾਰਤੀ ਫ਼ੌਜ ਦਾ ਹੈਲੀਕਾਪਟਰ ਜੰਮੂ-ਕਸ਼ਮੀਰ 'ਚ ਹਾਦਸਾਗ੍ਰਸ਼ਤਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ ਬਰਫਵਾਰੀ ਵਾਲੇ ਖੇਤਰ ਵਿੱਚ ਪੁੱਜ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਵੇਰਵਿਆਂ ਦੀ ਉਡੀਕ ਹੈ। ਉਨ੍ਹਾਂਂ ਅੱਗੇ ਕਿਹਾ ਕਿ ਜਲਦ ਹੀ ਟੀਮਾਂ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦੇਣਗੀਆਂ । ਐਸ.ਡੀ.ਐੱਮ. ਗੁਰੇਜ਼ ਨੇ ਕਿਹਾ ਕਿ ਕਿ ਥਲ ਸੈਨਾ ਦੇ ਹੈਲੀਕਾਪਟਰ ਨਾਲੋਂ ਸੰਪਰਕ ਟੁੱਟ ਗਿਆ ਹੈ। ਬਚਾਅ ਕਾਰਜ ਲਈ ਸੁਰੱਖਿਆ ਬਲਾਂ ਦੇ ਇੱਕ ਦਲ ਬਰਸੀਲੇ ਇਲਾਕੇ ਵਿੱਚ ਪਹੁੰਚ ਰਹੇ ਹਨ। ਐਸ.ਡੀ.ਐਮ. ਨੇ ਕਿਹਾ ਕਿ ਇਹ ਹਾਦਸਾ ਕਿਸ ਤਰ੍ਹਾਂ ਹੋਇਆ ਹੈ, ਇਸ ਦੀ ਜਾਂਚ ਚੱਲ ਰਹੀ ਹੈ। ਭਾਰਤੀ ਫ਼ੌਜ ਦਾ ਹੈਲੀਕਾਪਟਰ ਜੰਮੂ-ਕਸ਼ਮੀਰ 'ਚ ਹਾਦਸਾਗ੍ਰਸ਼ਤਅਧਿਕਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਅੱਜ ਦੁਪਹਿਰ ਲਗਭਗ 12 ਵਜੇ ਬਰੌਮ ਗੁਰੇਜ ਵਿੱਚ ਹੋਇਆ। ਹੈਲੀਕਾਪਟਰ ‘ਤੇ ਸਵਾਰ ਪਾਇਲਟ ਤੇ ਸਹਿ-ਪਾਇਲਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਰੱਖਿਆ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ਬਾਰੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਹੀ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਪਾਇਲਟ ਤੇ ਕੋ-ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਹਨ ਪਰ ਅਜੇ ਤੱਕ ਇਸ ਸਬੰਧੀ ਕੋਈ ਵੀ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਪਿੱਛੇ ਦਾ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹੈਲੀਕਾਪਟਰ ਜਿਥੇ ਹਾਦਸਾਗ੍ਰਸਤ ਹੋਇਆ ਹੈ, ਉਹ ਇਲਾਕਾ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਕੋਲ ਹੈ। ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਹਥਿਆਰ ਹੋਏ ਬਰਾਮਦ


Top News view more...

Latest News view more...

PTC NETWORK