ਮੁੱਖ ਖਬਰਾਂ

ਵੱਡੀ ਖਬਰ: ਦੇਸ਼ ਦਾ ਲੋਕਤੰਤਰ ਖ਼ਤਰੇ 'ਚ, ਸੁਪਰੀਮ ਕੋਰਟ ਦਾ ਪ੍ਰਸ਼ਾਸ਼ਨ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਕੰਮ

By Joshi -- January 12, 2018 1:13 pm -- Updated:January 12, 2018 1:31 pm

India's Democracy At Stake, Things Not In Order: 4 Supreme Court Judges

ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ, ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਜਨਤਕ ਤੌਰ 'ਤੇ ਜਾ ਕੇ ਮੀਡੀਆ ਨੂੰ ਦੱਸਿਆ ਕਿ ਉੱਚ ਅਦਾਲਤ ਦਾ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈ।

ਇਸ ਪ੍ਰੈੱਸਵਾਰਤਾ ਵਿਚ ਚੀਫ ਜਸਟਿਸ ਦੇ ਅਹੁਦੇ ਤੋਂ ਬਾਅਦ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਜਸਟਿਸ ਜੇ ਚੇਲਾਮੇਸ਼ਵਰ ਨੇ ਕਿਹਾ ਕਿ ਅਸੀਂ ਸੰਸਥਾ ਅਤੇ ਰਾਸ਼ਟਰ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸਾਡੇ ਯਤਨ, ਜਿਸ 'ਚ ਅਸੀਂ ਚੀਫ ਜਸਟਿਸ ਨੂੰ ਲੈਣ ਸੰਸਥਾ ਦੀ ਰੱਖਿਆ ਲਈ ਉਚਿਤ  ਕਦਮ ਚੁੱਕਣ ਲਈ ਪ੍ਰੇਰਿਤ ਕਰਦੇਮ ਉਸ ਹੁਣ ਅਸਫਲ ਹੋ ਚੁੱਕੇ ਹਨ।"

ਜਸਟਿਸ ਚੇਲਮੇਸ਼ਵਰ ਨੇ ਸਵੀਕਾਰ ਕੀਤਾ ਕਿ ਕਿਸੇ ਵੀ ਦੇਸ਼ ਦੇ ਇਤਿਹਾਸ ਵਿਚ ਇਹ ਇਕ 'ਵਿਲੱਖਣ ਘਟਨਾ' ਸੀ। ਸੀਨੀਅਰ ਜੱਜ ਨੇ ਕਿਹਾ, 'ਇਸ ਵਿਚ ਕੋਈ ਖੁਸ਼ੀ ਨਹੀਂ ਹੈ, ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਹੈ, ਸੁਪਰੀਮ ਕੋਰਟ ਦਾ ਪ੍ਰਬੰਧ ਸਹੀ ਨਹੀਂ ਹੈ।"
India's Democracy At Stake, Things Not In Order: 4 Supreme Court JudgesIndia's Democracy At Stake, Things Not In Order: 4 Supreme Court Judges: ਉਨ੍ਹਾਂ ਦੇ ਪੱਖ ਦੇ ਤਿੰਨ ਹੋਰ ਜੱਜਾਂ ਵਿੱਚ ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ ਸਨ। ਸਾਰੇ ਚਾਰ ਜੱਜਾਂ ਨੇ ਚੀਫ ਜਸਟਿਸ ਨੂੰ ਪਹਿਲਾਂ ਲਿਖਿਆ ਸੀ, ਜਸਟਿਸ ਚੇਲੇਮੇਸ਼ਵਰ ਨੇ ਕਿਹਾ।

ਦਸੰਬਰ 'ਚ ਜਸਟਿਸ ਚੇਲੇਮੇਸ਼ਵਰ ਦਾ ਚੀਫ਼ ਜਸਟਿਸ ਨਾਲ ਝਗੜਾ ਹੋਇਆ,ਜਦੋਂ ਉਹ ਇੱਕ ਮਾਮਲੇ 'ਤੇ ਸੁਣਵਾਈ ਕਰ ਰਹੇ ਸਨ। ਚੀਫ ਜਸਟਿਸ ਨੇ ਮਾਮਲੇ ਨੂੰ ਮੁੜ ਅਲਾਟ ਕੀਤਾ। ਚਾਰ ਹੋਰ ਜੱਜ ਇਸ ਗੱਲ ਨਾਲ ਸਹਿਮਤ ਹਨ ਕਿ ਉਹ ਇਕੱਲਾ ਹੀ ਆਪਣੇ ਕੋਲ ਅਥਾਰਟੀ ਰੱਖਣਾ ਚਾਹੁੰਦਾ ਹੈ, ਜਿਸਦਾ ਮਤਲਬ ਹੈ ਕਿ ਸਿਰਫ ਉਸ ਕੋਲ ਇਹ ਫੈਸਲਾ ਕਰਨ ਦੀ ਅਥਾਰਟੀ ਹੈ ਕਿ ਕਿਸ ਕੇਸ ਦੀ ਸੁਣਵਾਈ ਕੌਣ ਕਰੇਗਾ।

India's Democracy At Stake, Things Not In Order: 4 Supreme Court Judges: ਉਹਨਾਂ ਕਿਹਾ ਕਿ ਕੇਸਾਂ ਸੀ ਸੁਣਵਾਈ 'ਚ ਪਾਰਦਰਸ਼ਤਾ ਹੋਣੀ ਚਾਹੀਦੀ ਹੈਮ ਜਿਸ ਦੇ ਘਟਨ ਨਾਲ ਦੇਸ਼ ਦੇ ਲੋਕਤੰਤਰ ਨੂੰ ਵੱਡਾ ਖਤਰ ਹੋਣ ਦਾ ਖਦਸ਼ਾ ਹੋ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਦੀ ਅਜਿਹਾ ਵੱਡਾ ਬਿਆਨ ਨਹੀਂ ਦਿੱਤਾ ਗਿਆ ਹੈ ਜਿਸ 'ਚ ਦੇਸ਼ ਦੇ ਲੋਕਤੰਤਮਰ 'ਤੇ ਖਦਸ਼ੇ ਦੀ ਗੱਲ ਕਹੀ ਗਈ ਹੋਵੇ।

—PTC News

  • Share