ਹੋਰ ਖਬਰਾਂ

ਭਾਰਤੀ ਜਵਾਨਾਂ ਨੇ ਸ਼ੋਪੀਆਂ 'ਚ ਪਾਕਿਸਤਾਨੀ ਜੈਸ਼-ਏ-ਮੁਹੰਮਦ ਦਾ ਕਮਾਂਡਰ ਕੀਤਾ ਢੇਰ

By Shanker Badra -- July 27, 2019 8:07 pm -- Updated:Feb 15, 2021

ਭਾਰਤੀ ਜਵਾਨਾਂ ਨੇ ਸ਼ੋਪੀਆਂ 'ਚ ਪਾਕਿਸਤਾਨੀ ਜੈਸ਼-ਏ-ਮੁਹੰਮਦ ਦਾ ਕਮਾਂਡਰ ਕੀਤਾ ਢੇਰ:ਸ਼ੋਪੀਆਂ : ਜੰਮੂ-ਕਸ਼ਮੀਰ 'ਚ ਅੱਜ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋੇਏ ਮੁਕਾਬਲੇ 'ਚ ਦੋ ਅੱਤਵਾਦੀ ਢੇਰ ਹੋ ਗਏ। ਇਸ ਅੱਤਵਾਦੀ ਹਮਲੇ 'ਚ ਭਾਰਤੀ ਜਵਾਨਾਂ ਨੇ ਜੈਸ਼ ਦੇ ਟਾਪ ਕਮਾਂਡਰ ਨੂੰ ਢੇਰ ਕਰ ਦਿੱਤਾ ਹੈ। ਮ੍ਰਿਤਕ ਅੱਤਵਾਦੀ ਦੀ ਪਛਾਣ ਮੁੰਨਾ ਲਹੌਰੀ ਵਜੋਂ ਹੋਈ ਹੈ।

Jaish Terrorist From Pak Who Made Explosives Shot Dead In J&K ਭਾਰਤੀ ਜਵਾਨਾਂ ਨੇ ਸ਼ੋਪੀਆਂ 'ਚ ਪਾਕਿਸਤਾਨੀ ਜੈਸ਼-ਏ-ਮੁਹੰਮਦ ਦਾ ਕਮਾਂਡਰ ਕੀਤਾ ਢੇਰ

ਮਿਲੀ ਜਾਣਕਰੀ ਮੁਤਾਬਕ ਮੁੰਨਾ ਲਹੌਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਟਾਪ ਕਮਾਂਡਰ ਸੀ। ਮੁੰਨਾ ਲਾਹੌਰੀ ਨੂੰ ਛੋਟਾ ਬਰਮੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਤੇ ਉਹ ਮੂਲ ਰੂਪ ਵਿੱਚ ਪਾਕਿਸਤਾਨ ਦਾ ਹੀ ਵਸਨੀਕ ਸੀ। ਇਸ ਨੇ ਪਾਕਿਸਤਾਨੀ ਜੈਸ਼ ਦੇ ਇੱਕ ਹੋਰ ਕਮਾਂਡਰ ਇਸਮਾਇਲ ਨਾਲ ਮਿਲ ਦੱਖਣੀ ਕਸ਼ਮੀਰ ਵਿੱਚ ਕਈ ਛੋਟੇ–ਮੋਟੇ ਬੰਬ ਧਮਾਕੇ ਕੀਤੇ ਸਨ।

Jaish Terrorist From Pak Who Made Explosives Shot Dead In J&K ਭਾਰਤੀ ਜਵਾਨਾਂ ਨੇ ਸ਼ੋਪੀਆਂ 'ਚ ਪਾਕਿਸਤਾਨੀ ਜੈਸ਼-ਏ-ਮੁਹੰਮਦ ਦਾ ਕਮਾਂਡਰ ਕੀਤਾ ਢੇਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਦਰੱਖਤ ਨੇ ਕਿੰਨੇ ਲੋਕਾਂ ਦੀ ਬਚਾਈ ਜਾਨ ,ਕਿਸੇ ਨੂੰ ਝਰੀਟ ਤੱਕ ਨਹੀਂ ਲੱਗੀ ,ਦੇਖੋ ਵੀਡੀਓ

ਫੌਜ ਮੁਤਾਬਿਕ ਜੈਸ਼ ਦੇ ਟਾਪ ਕਮਾਂਡਰ ਤੋਂ ਇਲਾਵਾ ਉਸ ਦੇ ਇਕ ਸਾਥੀ ਨੂੰ ਵੀ ਇਸ ਮੁਕਾਬਲੇ 'ਚ ਢੇਰ ਕਰ ਦਿੱਤਾ ਗਿਆ ਹੈ। ਦੂਸਰੇ ਅੱਤਵਾਦੀ ਦੀ ਪਛਾਣ ਜ਼ੀਨਤ-ਇਸਲਾਮ ਉਲ-ਇਸਲਾਮ ਦੇ ਰੂਪ 'ਚ ਹੋਈ ਹੈ। ਮਾਰੇ ਗਏ ਅੱਤਵਾਦੀਆਂ ਕੋਲ ਹਥਿਆਰ ਤੇ ਜੰਗ ਦੇ ਸਾਮਾਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚ ਇਕ ਪਿਸਤੌਲ, ਦੋ ਏਕੇ-47, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, 6 ਯੂਬੀਜੀਐੱਲ ਗ੍ਰਨੇਡ ਤੇ ਤਿੰਨ ਚੀਨੀ ਗ੍ਰਨੇਡ ਸ਼ਾਮਲ ਸਨ।
-PTCNews