ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਇਹ ਖ਼ਬਰ ਪੜ੍ਹਕੇ ਖਾਣਾ ਛੱਡ ਦੇਵੋਗੇ Burger
ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਇਹ ਖ਼ਬਰ ਪੜ੍ਹਕੇ ਖਾਣਾ ਛੱਡ ਦੇਵੋਗੇ Burger:ਜਲੰਧਰ: ਅੱਜ -ਕੱਲ ਦੇ ਲੋਕ ਬੱਚੇ ਤੋਂ ਲੈ ਕੇ ਔਰਤਾਂ ਤੱਕ ਸਭ ਫਾਸਟ ਫੂਡ ਦੇ ਜ਼ਿਆਦਾਤਰ ਸ਼ੌਕੀਨ ਹਨ ,ਕਿਉਂਕਿ ਇਹ ਖਾਣ 'ਚ ਬਹੁਤ ਹੀ ਸੁਆਦ ਅਤੇ ਬਣਾਉਣ 'ਚ ਕਾਫੀ ਆਸਾਨ ਹੈ। ਇਹ ਫਾਸਟ ਫੂਡ ਕਿਵੇਂ ਤਿਆਰ ਕੀਤੇ ਜਾਂਦੇ ਹਨ ,ਇਸ ਦੇ ਬਾਰੇ ਸ਼ਾਇਦ ਅਸੀਂ ਅਣਜਾਣ ਹਾਂ। ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖਬਰ ਅਹਿਮ ਹੈ।
[caption id="attachment_348102" align="aligncenter" width="300"]
ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਇਹ ਖ਼ਬਰ ਪੜ੍ਹਕੇ ਖਾਣਾਛੱਡ ਦੇਵੋਗੇ Burger[/caption]
ਦਰਅਸਲ 'ਚ ਗੰਦਗੀ ਦੇ ਢੇਰ 'ਚ ਤਿਆਰ ਕੀਤੇ ਗਏ ਨਿਊਡਲਜ਼ ਵਾਲੇ ਬਰਗਰ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਕਿਸੇ ਨਾਲੀ ਦੇ ਆਸ-ਪਾਸ ਨਿਊਡਲ ਬਣਾਏ ਜਾ ਰਹੇ ਹਨ।
[caption id="attachment_348100" align="aligncenter" width="283"]
ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਇਹ ਖ਼ਬਰ ਪੜ੍ਹਕੇ ਖਾਣਾਛੱਡ ਦੇਵੋਗੇ Burger[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਰਨਤਾਰਨ ਦੇ ਪਿੰਡ ਵੇਈਪੁਈ ‘ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ‘ਤੇ ਲੋਕਾਂ ਨੇ ਕੀਤਾ ਹਮਲਾ
ਇਹ ਵੀਡੀਓ ਜਲੰਧਰ ਸ਼ਹਿਰ ਦੀ 120 ਫੁੱਟ ਰੋਡ 'ਤੇ ਸਥਿਤ ਹਰੀ ਬਰਗਰ ਵਾਲੇ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਗੰਦਗੀ ਦੇ ਢੇਰ 'ਚ ਬਰਗਰ ਲਈ ਨਿਊਡਲ ਤਿਆਰ ਕੀਤੇ ਜਾ ਰਹੇ ਹਨ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
-PTCNews