ਤਰਨਤਾਰਨ ਦੇ ਪਿੰਡ ਵੇਈਪੁਈ ‘ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ‘ਤੇ ਲੋਕਾਂ ਨੇ ਕੀਤਾ ਹਮਲਾ

TarnTaran village vaipur Drug smuggler Arrested police Attack by people
ਤਰਨਤਾਰਨ ਦੇ ਪਿੰਡ ਵੇਈਪੁਈ 'ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ 'ਤੇ ਲੋਕਾਂ ਨੇ ਕੀਤਾ ਹਮਲਾ   

ਤਰਨਤਾਰਨ ਦੇ ਪਿੰਡ ਵੇਈਪੁਈ ‘ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ‘ਤੇ ਲੋਕਾਂ ਨੇ ਕੀਤਾ ਹਮਲਾ:ਤਰਨਤਾਰਨ : ਤਰਨਤਾਰਨ ਦੇ ਪਿੰਡ ਵੇਈਂਪੁਈਂ ਵਿਖੇ ਨਸ਼ਾ ਤਸਕਰਾਂ ਦੇ ਘਰ ‘ਚ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ‘ਤੇ ਪਰਿਵਾਰਕ ਮੈਬਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਬਦਸਲੂਕੀ ਕਰਨ ਅਤੇ ਵਰਦੀ ਪਾੜਣ ਦਾ ਵੀ ਇਲਜ਼ਾਮ ਲਾਇਆ ਹੈ ,ਜਿਸ ਤਹਿਤ ਥਾਣਾ ਗੋਇੰਦਵਾਲ ਦੀ ਪੁਲਿਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

TarnTaran village vaipur Drug smuggler Arrested police Attack by people
ਤਰਨਤਾਰਨ ਦੇ ਪਿੰਡ ਵੇਈਪੁਈ ‘ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ‘ਤੇ ਲੋਕਾਂ ਨੇ ਕੀਤਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੀ ਥਾਣਾ ਗੋਇੰਦਵਾਲ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਵੇਈਪੁਈ ਵਿਖੇ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਮਗਰੋਂ ਪੁਲਿਸ ਪਾਰਟੀ ਨੇ ਪਿੰਡ ਵਿੱਚ ਜਾ ਕੇ ਛਾਪਾ ਮਾਰਿਆ ਅਤੇ ਪੁਲਿਸ ਨੇ ਨਿਰਮਲ ਸਿੰਘ ਨਿੰਮਾ ਨਾਮ ਦੇ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।

TarnTaran village vaipur Drug smuggler Arrested police Attack by people
ਤਰਨਤਾਰਨ ਦੇ ਪਿੰਡ ਵੇਈਪੁਈ ‘ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ‘ਤੇ ਲੋਕਾਂ ਨੇ ਕੀਤਾ ਹਮਲਾ

ਜਦੋਂ ਪੁਲਿਸ ਨਸ਼ਾ ਤਸਕਰ ਨੂੰ ਫੜ ਕੇ ਥਾਣੇ ਲੈ ਜਾ ਰਹੀ ਸੀ ਤਾਂ ਉਕਤ ਨਸ਼ਾ ਤਸਕਰ ਦੇ ਘਰ ਦੀਆਂ ਔਰਤਾਂ  ਅਤੇ ਹੋਰ ਲੋਕਾਂ ਨੇ ਉਸ ਨੂੰ ਛੁਡਵਾਉਣ ਲਈ ਪੁਲਿਸ ਪਾਰਟੀ ‘ਤੇ ਹਮਲਾ ਕਰਦਿਆਂ ਪੁਲਿਸ ਕਰਮਚਾਰੀਆਂ ਨਾਲ ਖਿੱਚ -ਧੂਹ ਕੀਤੀ ਗਈ ਹੈ।ਦੱਸਿਆਂ ਜਾਂਦਾ ਹੈ ਕਿ ਪੁਲਿਸ ਪਾਰਟੀ ਨੂੰ ਆਪਣਾ ਬਚਾਅ ਕਰਨ ਲਈ ਹਵਾਈ ਫ਼ਾਇਰ ਵੀ ਕਰਨਾ ਪਿਆ ਹੈ। ਪੁਲਿਸ ਵੱਲੋ ਹਮਲਾ ਕਰਨ ਦੇ ਸਬੰਧ ਵਿੱਚ ਤਸਕਰ ਨਿਰਮਲ ਸਿੰਘ ਨਿੰਮਾ ਸਮੇਤ ਦੱਸ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਤਰਨਤਾਰਨ ਦੇ ਪਿੰਡ ਵੇਈਪੁਈ ‘ਚ ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ‘ਤੇ ਲੋਕਾਂ ਨੇ ਕੀਤਾ ਹਮਲਾ

ਫਿਲਹਾਲ ਪੁਲਿਸ ਨੇ ਮੌਕੇ ‘ਤੇ ਨਿਰਮਲ ਸਿੰਘ ਨਿੰਮਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿਫ੍ਰਤਾਰ ਕਰ ਲਿਆ ਹੈ ਜਦ ਕਿ ਪੁਲਿਸ ‘ਤੇ ਹਮਲਾ ਕਰਨ ਦੇ ਅਰੋਪ ਵਿੱਚ ਨਿਰਮਲ ਸਿੰਘ,ਕਿਸ਼ਨ ਸਿੰਘ,ਕੱਤੀ,ਰਾਜੀ,ਬਿੰਦੋ ,ਜੋਗਾ ਸਿੰਘ ਸਮੇਤ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋਂ ਉੱਕਤ ਮਾਮਲੇ ਵਿੱਚ ਸੱਤ ਲੋਕਾਂ ਨੂੰ ਬਾਈ ਨਾਮ ਤੇ ਬਾਕੀ ਅਣਪਛਾਤੇ ਲੋਕ ਹਨ ਅਤੇ ਦੋਸ਼ੀਆਂ ਦੀ ਗਿਫਤਾਰੀ ਲਈ ਭਾਲ ਜਾਰੀ ਹੈ।
-PTCNews