Fri, Jun 20, 2025
Whatsapp

ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼

Reported by:  PTC News Desk  Edited by:  Shanker Badra -- July 15th 2021 12:13 PM
ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼

ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼

ਜਲੰਧਰ : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ 'ਚ ਬੀਤੀ ਦੇਰ ਰਾਤ ਇਕ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ,ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਨਜ਼ਦੀਕ ਪੈਂਦੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। [caption id="attachment_515137" align="aligncenter" width="300"] ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼[/caption] ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਲੋਕ ਸਵੇਰੇ ਸੈਰ ਕਰਨ ਲਈ ਬਾਹਰ ਨਿਕਲੇ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਮ੍ਰਿਤਕ ਕੁੜੀ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਅਤੇ ਕੁੜੀ ਨੇਪਾਲੀ ਹੈ। ਪੁਲਿਸ ਵੱਲੋਂ ਗੋਲੀ ਚੱਲਣ ਤੋਂ ਬਾਅਦ ਪਿਸਤੌਲ 'ਚੋਂ ਨਿਕਲਿਆ ਰੌਂਦ ਵੀ ਮੌਕੇ ਤੋਂ ਬਰਾਮਦ ਕੀਤਾ ਗਿਆ ਹੈ। [caption id="attachment_515139" align="aligncenter" width="300"] ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼[/caption] ਮਿਲੀ ਜਾਣਕਾਰੀ ਮੁਤਾਬਕ ਜਲੰਧਰ-ਪਠਾਨਕੋਟ ਮਾਰਗ 'ਤੇ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਪਿੰਡ ਬੱਲਾਂ ਨੂੰ ਜਾਂਦੇ ਰਸਤੇ ´ਚ ਅੱਧੀ ਰਾਤ ਨੂੰ ਇੱਕ ਕੁੜੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਵੱਲੋਂ ਇਸ ਘਟਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_515141" align="aligncenter" width="300"] ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼[/caption] ਇਸ ਸਬੰਧੀ ਥਾਣਾ ਮਕਸੂਦਾਂ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਨ ਸਵੇਰੇ 7 ਵਜੇ ਸੂਚਨਾ ਮਿਲੀ ਸੀ ਕਿ ਅਣਪਛਾਤੀ ਮੁਟਿਆਰ ਦੀ ਹੱਤਿਆ ਹੋਈ ਹੈ। ਉਨ੍ਹਾਂ ਵੱਲੋਂ ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਪਤਾ ਲੱਗਾ ਕਿ ਮੁਟਿਆਰ ਨੂੰ ਗੋਲੀ ਮਾਰਨ ਉਪਰੰਤ ਨਜ਼ਦੀਕ ਪੈਂਦੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। [caption id="attachment_515140" align="aligncenter" width="300"] ਜਲੰਧਰ ਦੇ ਇੱਕ ਪਿੰਡ 'ਚ ਅਣਪਛਾਤੀ ਮੁਟਿਆਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸੂਏ 'ਚੋਂ ਮਿਲੀ ਲਾਸ਼[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ ਇਸ ਦੇ ਨਾਲ ਹੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਦੀ ਮਦਦ ਨਾਲ ਅਣਪਛਾਤੀ ਮੁਟਿਆਰ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਉਸ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ। -PTCNews


Top News view more...

Latest News view more...

PTC NETWORK