ਜਲੰਧਰ: ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਦੁਕਾਨ ਮਾਲਕ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਜਲੰਧਰ: ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਦੁਕਾਨ ਮਾਲਕ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ,ਜਲੰਧਰ: ਜਲੰਧਰ ਦੇ ਸੋਢਲ ਚੋਂਕ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਮਿਲਿਆ। ਜਿਸ ਦੌਰਾਨ ਕਾਰ ਸਵਾਰ ਸ਼ਰਾਬੀ ਨੌਜਵਾਨਾਂ ਨੇ ਕੁਝ ਵਿਅਕਤੀਆਂ 'ਤੇ ਹਮਲਾ ਕਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਆਰੋਪੀ ਸਬਜ਼ੀ ਦੀ ਦੁਕਾਨ 'ਤੇ ਜਾ ਕੇ ਸਿਗਰਟ ਦੀ ਮੰਗ ਕਰ ਰਹੇ ਹਨ, ਜਦੋ ਦੁਕਾਨ ਮਾਲਕਾਂ ਨੇ ਗਲਤ ਦੁਕਾਨ 'ਤੇ ਆਉਣ ਦੀ ਗੱਲ ਕਹੀ ਤਾਂ ਪਹਿਲਾਂ ਅਪਸ਼ਬਦ ਕਹੇ ਅਤੇ ਬਾਅਦ 'ਚ ਕਾਰ 'ਚੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰ ਦਿੱਤਾ। [caption id="attachment_255074" align="aligncenter" width="300"] ਜਲੰਧਰ: ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਦੁਕਾਨ ਮਾਲਕ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ[/caption] ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ। ਸਥਾਨਕ ਲੋਕਾਂ ਵੱਲੋਂ ਪੀੜਤ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਛਾਬੜਾ ਵੈਜੀਟੇਬਲ ਦੇ ਮਾਲਕ ਰਾਕੇਸ਼ ਅਤੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ 'ਤੇ ਮੌਜੂਦ ਸਨ ਕਿ ਕਾਰ ਸਵਾਰ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਸਿਗਰਟ ਮੰਗਣ ਲੱਗੇ। ਦੋਵੇਂ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਸਨ। ਉਨ੍ਹਾਂ ਨੇ ਜਦੋਂ ਉਸ ਨੂੰ ਗਲਤ ਦੁਕਾਨ 'ਤੇ ਆਉਣ ਦੀ ਗੱਲ ਕਹੀ ਤਾਂ ਦੋਵਾਂ ਨੇ ਅਪਸ਼ਬਦ ਕਹੇ। [caption id="attachment_255073" align="aligncenter" width="300"] ਜਲੰਧਰ: ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਦੁਕਾਨ ਮਾਲਕ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ[/caption] ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲਾ ਦਰਜ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -PTC News