ਮੁੱਖ ਖਬਰਾਂ

ਜੰਮੂ ਕਸ਼ਮੀਰ ਦੇ ਪੰਜਗਾਮ ਪਿੰਡ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ , 2 ਅੱਤਵਾਦੀ ਢੇਰ

By Shanker Badra -- May 18, 2019 12:05 pm -- Updated:Feb 15, 2021

ਜੰਮੂ ਕਸ਼ਮੀਰ ਦੇ ਪੰਜਗਾਮ ਪਿੰਡ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ , 2 ਅੱਤਵਾਦੀ ਢੇਰ:ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਪੁਲਵਾਮਾ ਸੈਕਟਰ ਦੇ ਪੰਜਗਾਮ ਪਿੰਡ ਵਿੱਚ ਸ਼ੁੱਕਰਵਾਰ ਦੇਰ ਰਾਤ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਹੈ।ਇਸ ਗੋਲੀਬਾਰੀ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।ਇਹ ਦੋਵੇਂ ਅੱਤਵਾਦੀ ਇਕ ਘਰ ਵਿਚ ਲੁਕੇ ਹੋਏ ਸਨ।

Jammu and Kashmir Panzgam village encounter between security forces and militants , 2 terrorists pile ਜੰਮੂ ਕਸ਼ਮੀਰ ਦੇ ਪੰਜਗਾਮ ਪਿੰਡ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ , 2 ਅੱਤਵਾਦੀ ਢੇਰ

ਜਾਣਕਾਰੀ ਅਨੁਸਾਰ ਓਥੇ ਰਾਤ ਦੇ 2 ਵਜੇ ਦੇ ਆਸ–ਪਾਸ ਗੋਲੀਬਾਰੀ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ 130 ਬਟਾਲੀਅਨ ਸੀਆਰਪੀਐਫ, 55 ਰਾਸ਼ਟਰੀ ਰਾਈਫਲ (ਆਰਆਰ) ਅਤੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸਓਜੀ) ਦੇ ਸੈਨਿਕਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ।ਫਿਲਹਾਲ ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਕੇ ਤਲਾਸੀ਼ ਮੁਹਿੰਮ ਚਲਾਈ ਜਾ ਰਹੀ ਹੈ।

Jammu and Kashmir Panzgam village encounter between security forces and militants , 2 terrorists pile ਜੰਮੂ ਕਸ਼ਮੀਰ ਦੇ ਪੰਜਗਾਮ ਪਿੰਡ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ , 2 ਅੱਤਵਾਦੀ ਢੇਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਖਨਊ – ਆਗਰਾ ਐਕਸਪ੍ਰੈੱਸਵੇਅ ‘ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ , 5 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ

ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਪੁਲਵਾਮਾ ਅਤੇ ਸ਼ੋਪੀਆ ਵਿਚ ਮੁਕਾਬਲੇ ਦੌਰਾਨ ਛੇ ਅੱਤਵਾਦੀ ਮਾਰ ਮੁਕਾਏ ਸਨ।ਇਨ੍ਹਾਂ ਵਿਚੋਂ ਇਕ ਪਾਕਿ ਦਾ ਰਹਿਣ ਵਾਲਾ ਖਾਲਿਦ ਜੈਸ਼ ਦਾ ਕਮਾਂਡਰ ਸੀ। ਮੁਕਾਬਲੇ ਵਿਚ ਸੈਨਾ ਦੇ ਦੋ ਜਵਾਨ ਸ਼ਹੀਦ ਵੀ ਹੋ ਗਏ ਸਨ।
-PTCNews

  • Share