Tue, May 14, 2024
Whatsapp

ਜੰਮੂ-ਕਸ਼ਮੀਰ 'ਚ ਕਈ ਜਗ੍ਹਾ 2G ਇੰਟਰਨੈੱਟ ਸੇਵਾ ਕੀਤੀ ਗਈ ਬਹਾਲ

Written by  Jashan A -- August 17th 2019 08:54 AM
ਜੰਮੂ-ਕਸ਼ਮੀਰ 'ਚ ਕਈ ਜਗ੍ਹਾ 2G ਇੰਟਰਨੈੱਟ ਸੇਵਾ ਕੀਤੀ ਗਈ ਬਹਾਲ

ਜੰਮੂ-ਕਸ਼ਮੀਰ 'ਚ ਕਈ ਜਗ੍ਹਾ 2G ਇੰਟਰਨੈੱਟ ਸੇਵਾ ਕੀਤੀ ਗਈ ਬਹਾਲ

ਜੰਮੂ-ਕਸ਼ਮੀਰ 'ਚ ਕਈ ਜਗ੍ਹਾ 2G ਇੰਟਰਨੈੱਟ ਸੇਵਾ ਕੀਤੀ ਗਈ ਬਹਾਲ,ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕਈ ਥਾਵਾਂ 'ਤੇ ਮੋਬਾਇਲ 2ਜੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਥਾਵਾਂ 'ਤੇ ਹਾਲਾਤ ਸਾਧਾਰਣ ਹੋਣ ਨਾਲ ਸਰਕਾਰ ਨੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਹੈ। ਨਿਊਜ਼ ਏਜੰਸੀ ANI ਮੁਤਾਬਕ ਜੰਮੂ, ਰਿਆਸੀ, ਸਾਂਬਾ, ਕਠੂਆ ਤੇ ਉੱਧਮਪੁਰ 'ਚ ਮੋਬਾਇਲ ਸੇਵਾ ਬਹਾਲ ਕੀਤੀ ਗਈ ਹੈ ਅਤੇ ਛੇਤੀ ਹੀ ਹੋਰ ਜ਼ਿਲ੍ਹਿਆਂ 'ਚ ਵੀ ਢਿੱਲ ਦਿੱਤੇ ਜਾਣ ਦੀ ਸੰਭਾਵਨਾ ਹੈ। https://twitter.com/ANI/status/1162553094493941762?s=20 ਹੋਰ ਪੜ੍ਹੋ:ਸ਼ਿਮਲਾ 'ਚ ਅਗਸਤ ਮਹੀਨੇ ਦੌਰਾਨ 117 ਵਰ੍ਹਿਆਂ ਦਾ ਟੁੱਟਿਆ ਰਿਕਾਰਡ, ਸਭ ਤੋਂ ਵੱਧ ਪਿਆ ਮੀਂਹ : ਐੱਮ.ਈ.ਟੀ  ਤੁਹਾਨੂੰ ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ 22 ਜ਼ਿਲ੍ਹਿਆਂ 'ਚੋਂ 12 'ਚ ਹਾਲਾਤ ਸਾਧਾਰਣ ਹੋ ਗਏ ਹਨ। ਸੋਮਵਾਰ ਨੂੰ ਸਕੂਲ ਖੁੱਲ੍ਹਣਗੇ, ਜਦੋਂ ਕਿ ਸ਼ੁੱਕਰਵਾਰ ਤੋਂ ਸਾਰੇ ਸਰਕਾਰੀ ਦਫਤਰਾਂ 'ਚ ਕੰਮ-ਕਾਜ ਸ਼ੁਰੂ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ ਧਾਰਾ 35-ਏ ਦੇ ਖਤਮ ਕਰ ਦਿੱਤੀ ਗਈ ਹੈ, ਇਸ ਨਾਲ ਜੰਮੂ-ਕਸ਼ਮੀਰ 'ਚ ਰੋਜ਼ਗਾਰ ਦੇ ਮੌਕੇ ਖੁੱਲ੍ਹਣਗੇ ਤੇ ਸਥਾਨਕ ਲੋਕਾਂ ਨੂੰ ਸਾਰੇ ਅਧਿਕਾਰ ਮਿਲਣਗੇ। ਜੰਮੂ-ਕਸ਼ਮੀਰ ਤੇ ਲਦਾਖ ਦੋ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਹਨ। -PTC News


Top News view more...

Latest News view more...