ਦਹਿਸ਼ਤਗਰਦਾਂ ਨਾਲ ਕਾਬੂ ਕੀਤੇ ਡੀ.ਐੱਸ.ਪੀ. ਦਵਿੰਦਰ ਸਿੰਘ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਦਹਿਸ਼ਤਗਰਦਾਂ ਨਾਲ ਕਾਬੂ ਕੀਤੇ ਡੀ.ਐੱਸ.ਪੀ. ਦਵਿੰਦਰ ਸਿੰਘ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ,ਨਵੀਂ ਦਿੱਲੀ: ਜੰਮੂ ਕਸ਼ਮੀਰ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਰ 'ਚ ਜਾ ਰਹੇ ਦੋ ਅੱਤਵਾਦੀਆਂ ਸਮੇਤ ਇਕ ਡੀਐਸਪੀ ਦਵਿੰਦਰ ਸਿੰਘ ਨੂੰ ਗਿਰਫ਼ਤਾਰ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਡੀਐਸਪੀ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਪਹਿਲਾਂ ਚੰਡੀਗੜ੍ਹ ਅਤੇ ਫਿਰ ਦਿੱਲੀ ਤੱਕ ਪਹੁੰਚਾਉਣ ਦੇ ਲਈ ਲੱਖਾਂ ਰੁਪਏ ਦੀ ਡੀਲ ਕੀਤੀ ਸੀ। ਹੋਰ ਪੜ੍ਹੋ: ਜਾਣੋ, ਕਿਵੇਂ ਫ਼ੈਲਦਾ ਹੈ ਮੋਟਾਪਾ, ਪੜ੍ਹੋ ਕਾਰਨ ਤੇ ਲੱਛਣ ਡੀਐਸਪੀ ਨਾਲ ਕਥਿਤ ਤੌਰ 'ਤੇ ਸੰਸਦ ਹਮਲੇ ਦੇ ਦੋਸ਼ੀ ਅੱਤਵਾਦੀ ਅਫਜਲ ਗੁਰੂ ਨਾਲ ਕਨੈਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਹੈ। ਉਸ ਸਮੇਂ ਅੱਤਵਾਦੀ ਅਫ਼ਜਲ ਗੁਰੂ ਨੇ ਵੀ ਕਥਿਤ ਤੌਰ 'ਤੇ ਦੇਵੇਂਦਰ ਸਿੰਘ ਦਾ ਨਾਮ ਲਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਦੀ ਅਫਜਲ ਗੁਰੂ ਨਾਲ ਕਨੈਕਸ਼ਨ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਦਵਿੰਦਰ ਸਿੰਘ ਦੇ ਘਰੋਂ ਛਾਪੇਮਾਰੀ ਦੌਰਾਨ 5 ਗ੍ਰੇਨੇਡ ਅਤੇ2 ਏ.ਕੇ. 47 ਰਾਈਫਲਾਂ ਬਰਾਮਦ ਹੋਈਆਂ ਸਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਵਿੰਦਰ ਨੂੰ ਪਿਛਲੇ ਸਾਲ ਹੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਪੁਲਸ ਦੇ ਰਾਡਾਰ 'ਤੇ ਸਨ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News