ਜਥੇਦਾਰ ਅਵਤਾਰ ਸਿੰਘ ਹਿੱਤ ਮੁੜ ਬਣੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ

By Jashan A - July 26, 2021 10:07 am

ਨਵੀਂ ਦਿੱਲੀ: ਸੀਨੀਅਰ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ (Jathedar Avtar Singh Hit) ਨੂੰ ਮੁੜ ਤੋਂ ਸ੍ਰੀ ਹਰਿਮੰਦਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ (Takht Patna Sahib Committee )ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਜਨਰਲ ਹਾਊਸ ਦੀ ਹੋਈ ਇੱਕ ਮੀਟਿੰਗ 'ਚ ਜਥੇਦਾਰ ਅਵਤਾਰ ਸਿੰਘ ਹਿੱਤ (Jathedar Avtar Singh Hit) ਦੁਬਾਰਾ ਚੁਣੇ ਗਏ ਹਨ।

ਹੋਰ ਪੜ੍ਹੋ: ਬਾਬਾ ਲਾਭ ਸਿੰਘ ਨੇ ਬਣਾਈ ਚੰਡੀਗੜ੍ਹ ਦੇ ਦਿਲ ‘ਚ ਥਾਂ, ਗੂਗਲ ਨੇ ਰੱਖਿਆ ਮਟਕਾ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ

ਇਸ ਜਨਰਲ ਹਾਊਸ ਦੇ 15 ਵਿਚੋਂ 11 ਮੈਂਬਰ ਅੱਜ ਹਾਜ਼ਰ ਸਨ। ਦੋ ਮੈਂਬਰ ਅਕਾਲ ਚਲਾਣਾ ਕਰ ਗਏ ਹਨ ਤੇ ਹਾਜ਼ਰ ਟੀਮ ਨੇ ਸਰਬਸੰਮਤੀ ਨਾਲ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਮੁੜ ਤੋਂ ਪ੍ਰਧਾਨ ਚੁਣ ਲਿਆ। ਇਹ ਚੋਣ ਢਾਈ ਸਾਲ ਦੇ ਅਰਸੇ ਲਈ ਕੀਤੀ ਜਾਂਦੀ ਹੈ।
-PTC News

adv-img
adv-img