Sun, Jan 29, 2023
Whatsapp

ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ

Written by  Shanker Badra -- February 04th 2021 02:54 PM
ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ

ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ

ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 71ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਓਥੇ ਹੀ ਅੰਤਰਰਾਸ਼ਟਰੀ ਪ੍ਰਸਿੱਧ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਕਿਸਾਨੀ ਅੰਦੋਲਨ ਦੇ ਖਿਲਾਫ਼ ਅਤੇ ਸਰਕਾਰ ਦੇ ਪੱਖ 'ਚ ਭੁਗਤ ਰਹੇ ਹਨ। ਅਮਰੀਕੀ ਸਿੰਗਰ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗਦੇ ਟਵੀਟ ਤੋਂ ਬਾਅਦ ਬਵਾਲ ਮੱਚ ਗਿਆ ਹੈ।


Jazzy B tells Akshay Kumar Fake King after Rihanna Tweet on Farmers Protest ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

ਦਰਅਸਲ 'ਚ ਕਿਸਾਨਾਂ ਦੇ ਸਮਰਥਨ ਵਿੱਚ ਪੌਪ ਸਟਾਰ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗ ਨੇ ਟਵੀਟ ਕਰਕੇ ਹਰ ਪਾਸੇ ਖਲਬਲੀ ਮਚਾ ਦਿੱਤੀ ਹੈ। ਇਨ੍ਹਾਂ ਦੇ ਟਵੀਟ ਨੂੰ ਲੈ ਕੇ ਜਿੱਥੇ ਪਾਲੀਵੁੱਡ ਦੇ ਸਿਤਾਰੇ ਬਹੁਤ ਖੁਸ਼ ਹਨ ,ਉੱਥੇ ਬਾਲੀਵੁੱਡ ਦੇ ਸਿਤਾਰੇ ਰਿਹਾਨਾ ਦੇ ਟਵੀਟ ਤੋਂ ਨਿਰਾਜ਼ ਦਿਖਾਈ ਦੇ ਰਹੇ ਹਨ। ਇਨ੍ਹਾਂ ਦੇ ਟਵੀਟ ਦਾ ਜਵਾਬ ਦੇਣ ਦੇ ਲਈ ਪੂਰਾ ਬਾਲੀਵੁੱਡ ਸੋਸ਼ਲ ਮੀਡੀਆ 'ਤੇ ਪਹੁੰਚ ਗਿਆ ਤੇ ਸਾਰੇ ਸਿਤਾਰਿਆਂ ਨੇ ਰਾਸ਼ਟਰੀ ਏਕਤਾ ਦੀ ਮੰਗ ਕਰਦਿਆਂ ਟਵੀਟ ਕੀਤੇ।

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਟਵੀਟ 'ਤੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਉਸਨੂੰ ਨਕਲੀ ਕਿੰਗ ਦੱਸਿਆ ਹੈ। ਅਕਸ਼ੈ ਕੁਮਾਰ ਨੇ ਲਿਖਿਆ ਸੀ, 'ਕਿਸਾਨ ਦੇਸ਼ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਹ ਨਜ਼ਰ ਵੀ ਆ ਰਹੀ ਹੈ। ਆਓ ਆਪਾਂ ਇੱਕ ਸੁਖਾਵੇਂ ਹੱਲ ਦਾ ਸਮਰਥਨ ਕਰੀਏ, ਨਾ ਕਿ ਵੰਡਨ ਵਾਲੀਆਂ ਗੱਲਾਂ ਵੱਲ ਧਿਆਨ ਦੇਈਏ।

ਅਜੈ ਦੇਵਗਨ ਨੇ ਟਵੀਟ ਕੀਤਾ ਕਿ ਭਾਰਤ ਜਾਂ ਭਾਰਤੀ ਨੀਤੀਆਂ ਖਿਲਾਫ ਕਿਸੇ ਝੂਠੇ ਪ੍ਰਚਾਰ ਲਈ ਨਾ ਡਿੱਗੋ। ਇਸ ਸਮੇਂ ਇਕਜੁੱਟ ਹੋ ਕੇ ਖੜ੍ਹਾ ਹੋਣਾ ਮਹੱਤਵਪੂਰਣ ਹੈ। ਅਜੈ ਦੇਵਗਨ ਦੀ ਨਿੰਦਾ ਕਰਦਿਆਂ ਜੈਜ਼ੀ ਬੀ ਨੇ ਆਪਣੇ ਟਵੀਟ ਦਾ ਹਵਾਲਾ ਦਿੰਦੇ ਹੋਏ ਲਿਖਿਆ, ਅੱਛਾ ਹੁਣ ਪ੍ਰੋਪੇਗੰਡਾ ਦੱਸ ਰਹੇ ਹੋ ਜਿਹੜੇ ਥੋੜੇ ਭਾਪੇ 2 ਮਹੀਨੇ ਤੋਂ ਰੋਡ 'ਤੇ ਬੈਠੇ ਉਹ ਨੀ ਦਿਸਦੇ ਥੋਨੂੰ , ਸ਼ਰਮ ਆਉਣੀ ਚਾਹੀਦੀ ਹੈ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋਏ ! ਨਕਲੀ ਪੰਜਾਬੀ।

ਇੰਨਾ ਹੀ ਨਹੀਂ ਅਦਾਕਾਰ ਸੁਨੀਲ ਸ਼ੈੱਟੀ ਨੇ ਵੀ ਆਪਣੇ ਟਵਿੱਟਰ 'ਤੇ ਲਿਖਿਆ , "ਸਾਨੂੰ ਹਮੇਸ਼ਾ ਚੀਜ਼ਾਂ ਬਾਰੇ ਇੱਕ ਵਿਆਪਕ ਨਜ਼ਰੀਆ ਰੱਖਣਾ ਚਾਹੀਦਾ ਹੈ, ਕਿਉਂਕਿ ਅੱਧ-ਸੱਚ ਤੋਂ ਵੱਧ ਖਤਰਨਾਕ ਕੁਝ ਵੀ ਨਹੀਂ ਹੋ ਸਕਦਾ ਹੈ। ਜੈਜ਼ੀ ਬੀ ਨੇ ਸੁਨੀਲ ਸ਼ੈੱਟੀ ਨੂੰ ਵੀ ਨੂੰ ਠੋਕਵਾਂ ਜਵਾਬ ਦਿੱਤਾ, "ਓਏ ਤੁਸੀਂ ਹੁਣ ਇਸ ਨੂੰ ਪ੍ਰਚਾਰ ਕਹਿੰਦੇ ਹੋ ,ਤੁਸੀਂ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਠੰਡ ਮੌਸਮ ਵਿਚ ਬੈਠੇ ਕਿਸਾਨਾਂ ਨੂੰ ਨਹੀਂ ਵੇਖਿਆ। ਹੁਣ ਵਿਸ਼ਵ ਸਰਕਾਰ ਦੇਖ ਰਹੀ ਹੈ ਅਤੇ ਸਮਰਥਨ ਦੇ ਰਹੀ ਹੈ। ਹੁਣ ਤੁਸੀਂ ਸੋਚਦੇ ਹੋ ਕਿ ਇਹ ਪ੍ਰਚਾਰ ਹੈ! ਸ਼ਰਮ ਕਰੋ ਤੁਸੀਂ ਮੁੰਡਿਆ! ਨਕਲੀ ਵੀਰ!

ਜੈਜ਼ੀ ਬੀ ਇਕ ਤੋਂ ਬਾਅਦ ਇੱਕ ਨੂੰ ਜਵਾਬ ਦੇ ਰਹੇ ਹਨ। ਕਰਨ ਜੌਹਰ ਨੇ ਆਪਣੇ ਟਵਿੱਟਰ 'ਤੇ ਲਿਖਿਆ ,' ਅਸੀਂ ਮੁਸ਼ਕਲ ਭਰੇ ਸਮੇਂ 'ਚ ਰਹਿੰਦੇ ਹਾਂ ਅਤੇ ਸਮੇਂ ਦੀ ਲੋੜ ਹਰ ਮੋੜ' ਤੇ ਸੂਝ ਅਤੇ ਸਬਰ ਦੀ ਹੈ। ਆਓ ਇਕੱਠੇ ਮਿਲ ਕੇ ਹਰ ਉਹ ਯਤਨ ਕਰਨ ਲਈ ਹਰ ਕੋਸ਼ਿਸ਼ ਕਰੀਏ ਜੋ ਸਾਡੇ ਸਾਰਿਆਂ ਲਈ ਕੰਮ ਕਰਦੇ ਹਨ - ਸਾਡੇ ਕਿਸਾਨ ਭਾਰਤ ਦੀ ਰੀੜ ਦੀ ਹੱਡੀ ਹਨ। ਆਓ ਆਪਾਂ ਕਿਸੇ ਨੂੰ ਵੰਡਣ ਨਾ ਦੇਈਏ। ਕਰਨ ਨੂੰ ਜਵਾਬ ਦਿੰਦੇ ਹੋਏ ਜੈਜ਼ੀ ਬੀ ਨੇ ਲਿਖਿਆ, ਓ 2 ਮਹੀਨਿਆਂ ਬਾਅਦ ਦਿਖਾਈ ਦੇ ਰਿਹਾ ਕਿ ਕਿਸਾਨ ਸੜਕਾਂ 'ਤੇ ਬੈਠੇ ਹਨ। ਦੁਨੀਆਂ ਦੇਖ ਰਹੀ ਹੈ! ਤੁਹਾਨੂੰ ਮੁੰਡਿਆਂ ਨੂੰ ਆਪਣੇ ਆਪ ਤੋਂ #ਸ਼ਰਮਸਾਰ ਹੋਣਾ ਚਾਹੀਦਾ ਹੈ।

Jazzy B tells Akshay Kumar Fake King after Rihanna Tweet on Farmers Protest ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਅਜੇ ਦੇਵਗਨ, ਸੁਨੀਲ ਸ਼ੈੱਟੀ ,ਕਰਣ ਜੌਹਰ, ਏਕਤਾ ਕਪੂਰ, ਲਤਾ ਮੰਗੇਸ਼ਕਰ ਤੋਂ ਇਲਾਵਾ ਕਈਬਾਲੀਵੁੱਡ ਸਿਤਾਰਿਆਂ ਨੇ ਰਿਹਾਨਾ ਦੇ ਟਵੀਟ ਤੇ ਇਤਰਾਜ਼ ਜਤਾਇਆ ਹੈ। ਇਹਨਾਂ ਸਿਤਾਰਿਆਂ ਦਾ ਕਹਿਣਾ ਹੈ ਕਿ ਰਿਹਾਨਾ ਨੇ ਬਿਨ੍ਹਾਂ ਕੁਝ ਸੋਚੇ ਸਮਝੇ ਟਵੀਟ ਕੀਤਾ ਹੈ। ਬਾਲੀਵੁੱਡ ਦੇ ਸਿਤਾਰਿਆਂ ਦੇ ਇਸ ਤਰ੍ਹਾਂ ਦੇ ਪ੍ਰਤੀਕਰਮ ਨੂੰ ਦੇਖਦੇ ਹੋਏ ਪਾਲੀਵੁੱਡ ਦੇ ਸਿਤਾਰਿਆਂ ਨੇ ਰਿਹਾਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।

-PTCNews

  • Tags

Top News view more...

Latest News view more...