ਝਾਰਖੰਡ ਵਿਧਾਨ ਸਭਾ ਚੋਣਾਂ : ਗੁਮਲਾ ‘ਚ ਇੱਕ ਬੂਥ ਅੰਦਰ ਚੱਲੀ ਗੋਲੀ , ਇੱਕ ਵਿਅਕਤੀ ਦੀ ਮੌਤ

Jharkhand Election 2019 : Open Firing at Sisai Booth ,1 Killed, 2 Injured
ਝਾਰਖੰਡ ਵਿਧਾਨ ਸਭਾਚੋਣਾਂ : ਗੁਮਲਾ 'ਚ ਇੱਕ ਬੂਥ ਅੰਦਰ ਚੱਲੀ ਗੋਲੀ , ਇੱਕ ਵਿਅਕਤੀ ਦੀ ਮੌਤ 

ਝਾਰਖੰਡ ਵਿਧਾਨ ਸਭਾ ਚੋਣਾਂ : ਗੁਮਲਾ ‘ਚ ਇੱਕ ਬੂਥ ਅੰਦਰ ਚੱਲੀ ਗੋਲੀ , ਇੱਕ ਵਿਅਕਤੀ ਦੀ ਮੌਤ:ਝਾਰਖੰਡ : ਅੱਜ ਝਾਰਖੰਡ ਦੀਆਂ 20 ਵਿਧਾਨ ਸਭਾ ਸੀਟਾਂ ‘ਤੇ ਦੂਜੇ ਪੜਾਅ ਤਹਿਤ ਸਵੇਰੇ ਤੋਂ ਮਤਦਾਨ ਚੱਲ ਰਿਹਾ ਹੈ। ਇਸ ਦੌਰਾਨ ਹਿੰਸਾ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਹੋਈਆਂ ਝੜਪਾਂ ਅਤੇ ਉਸ ਤੋਂ ਬਾਅਦ ਹੋਈ ਪੁਲਿਸ ਗੋਲੀਬਾਰੀ ਵਿਚ ਘੱਟੋਂ -ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੁਲਿਸ ਸਮੇਤ ਛੇ ਹੋਰ ਜ਼ਖਮੀ ਹੋ ਗਏ ਹਨ।

Jharkhand Election 2019 : Open Firing at Sisai Booth ,1 Killed, 2 Injured
ਝਾਰਖੰਡ ਵਿਧਾਨ ਸਭਾਚੋਣਾਂ : ਗੁਮਲਾ ‘ਚ ਇੱਕ ਬੂਥ ਅੰਦਰ ਚੱਲੀ ਗੋਲੀ , ਇੱਕ ਵਿਅਕਤੀ ਦੀ ਮੌਤ

ਜਾਣਕਾਰੀ ਅਨੁਸਾਰ ਗੁਮਲਾ ਜ਼ਿਲ੍ਹੇ ਦੇ ਸੀਸਈ ਹਲਕੇ ਦੇ ਬੂਥ ਨੰਬਰ- 36 ‘ਤੇ ਉਸ ਸਮੇਂ ਹੰਗਾਮਾ ਹੋ ਗਿਆ ,ਜਦੋਂ ਵੋਟ ਪਾਉਣ ਵਿੱਚ ਦੇਰੀ ਹੋਣ ਕਾਰਨ ਲੋਕ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਪੁਲਿਸ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿਚ ਇਕ ਨੌਜਵਾਨ ਨੂੰ ਗੋਲੀਆਂ ਲੱਗੀਆਂ, ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਗਿਲਾਨੀ (28) ਵਜੋਂ ਹੋਈ ਹੈ।

Jharkhand Election 2019 : Open Firing at Sisai Booth ,1 Killed, 2 Injured
ਝਾਰਖੰਡ ਵਿਧਾਨ ਸਭਾਚੋਣਾਂ : ਗੁਮਲਾ ‘ਚ ਇੱਕ ਬੂਥ ਅੰਦਰ ਚੱਲੀ ਗੋਲੀ , ਇੱਕ ਵਿਅਕਤੀ ਦੀ ਮੌਤ

ਇਸ ਦੇ ਇਲਾਵਾ ਸੀਸਾਈ ਵਿਖੇ ਹੋਈਆਂ ਝੜਪਾਂ ਵਿਚ ਇਕ ਪੁਲਿਸ ਅਧਿਕਾਰੀ ਵਿਸ਼ਨੂੰ ਦਿਓ ਚੌਧਰੇ ਅਤੇ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਚੋਣ ਕਮਿਸ਼ਨ ਨੇ ਗੁਮਲਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਪੱਸ਼ਟੀਕਰਨ ਮੰਗਿਆ ਹੈ। ਇੱਕ ਹੋਰ ਘਟਨਾ ਵਿੱਚ ਮਾਓਵਾਦੀ ਗੁਰੀਲਿਆਂ ਨੇ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਇੱਕ ਪੋਲਿੰਗ ਬੂਥ ਜਾ ਰਹੀ ਇੱਕ ਬੱਸ ਨੂੰ ਅੱਗ ਲਾ ਦਿੱਤੀ।
-PTCNews