ਜੇ.ਐਨ.ਯੂ. ਹਿੰਸਾ: ਸਵਰਾ ਭਾਸਕਰ ਤੇ ਤਾਪਸੀ ਪੰਨੂ ਨੇ ਕੀਤੀ ਹਮਲੇ ਦੀ ਨਿਖੇਧੀ, ਜਾਣੋ ਕੀ ਕਿਹਾ
ਜੇ.ਐਨ.ਯੂ. ਹਿੰਸਾ: ਸਵਰਾ ਭਾਸਕਰ ਤੇ ਤਾਪਸੀ ਪੰਨੂ ਨੇ ਕੀਤੀ ਹਮਲੇ ਦੀ ਨਿਖੇਧੀ, ਜਾਣੋ ਕੀ ਕਿਹਾ,ਨਵੀਂ ਦਿੱਲੀ: ਜਵਾਹਰ ਲਾਲ ਯੂਨੀਵਰਸਿਟੀ (ਜੇ.ਐਨ.ਯੂ) 'ਚ ਮਾਸਕ ਪਹਿਨੀ ਕੁੱਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਜੇ.ਐਨ.ਯੂ ਵਿਦਿਆਰਥੀ ਯੂਨੀਅਨ ਦੀਪ੍ਰਧਾਨ ਅਤੇ ਕੁੱਝ ਵਿਦਿਆਰਥੀ ਜ਼ਖਮੀ ਹੋ ਗਏ। ਇਸ ਹਿੰਸਾ ਤੋਂ ਬਾਅਦ ਬਾਲੀਵੁੱਡ ਤੋਂ ਵੀ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ।ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਤਾਪਸੀ ਪੰਨੂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਹੋਰ ਪੜ੍ਹੋ: ਭੇਦਭਰੇ ਹਾਲਾਤ 'ਚ 16 ਸਾਲਾ ਲੜਕਾ ਲਾਪਤਾ, ਪਰਿਵਾਰ ਨੇ ਪੁਲਿਸ 'ਤੇ ਲਾਏ ਇਲਜ਼ਾਮ https://twitter.com/ReallySwara/status/1213848028810858497?s=20 ਸਵਰਾ ਭਾਸਕਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ 'ਜ਼ਰੂਰੀ ਅਪੀਲ ਸਾਰੇ ਦਿੱਲੀ ਵਾਸੀ, ਬਾਬਾ ਗੰਗਨਾਥ ਮਾਰਗ 'ਤੇ ਜੇ.ਐਨ.ਯੂ. ਕੈਂਪਸ ਦੇ ਮੇਨ ਗੇਟ ਦੇ ਬਾਹਰ ਵੱਡੀ ਗਿਣਤੀ 'ਚ ਪਹੁੰਚੋ ਤਾਂ ਜੋ ਸਰਕਾਰ ਅਤੇ ਦਿੱਲੀ ਪੁਲਸ 'ਤੇ ਐਕਸ਼ਨ ਲੈਣ ਲਈ ਦਬਾਅ ਬਣਾਇਆ ਜਾ ਸਕੇ। https://twitter.com/taapsee/status/1213842488147841024?s=20 ਤਾਪਸੀ ਪੰਨੂ ਨੇ ਵੀ ਇਸ ਘਟਨਾ ਨੂੰ ਲੈ ਕੇ ਟਵੀਟ ਕੀਤਾ, ਉਨ੍ਹਾਂ ਨੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ 'ਚ ਦਾਅਵਾ ਕੀਤਾ ਗਿਆ ਕਿ ਏ.ਬੀ.ਵੀ.ਪੀ. ਦੇ ਲੋਕਾਂ ਨੇ ਸਟੂਡੈਂਟਸ ਨੂੰ ਮਾਰਿਆ। ਤਾਪਸੀ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਜਿੱਥੇ ਬੱਚਿਆਂ ਦਾ ਭਵਿੱਖ ਸੰਵਾਰਿਆ ਜਾਂਦਾ ਹੈ ਉਸ ਥਾਂ ਦੀ ਅਜਿਹੀ ਹਾਲਤ ਕਰ ਦਿੱਤੀ ਹੈ।ਇਹ ਬਹੁਤ ਦੁਖਦਾਈ ਹੈ। -PTC New