ਪੰਜਾਬ

ਕਬੱਡੀ ਖਿਡਾਰੀ ਸੁਖਵਿੰਦਰ ਸਿੰਘ 'ਤੇ ਹਮਲਾ, ਹਸਪਤਾਲ 'ਚ ਭਰਤੀ

By Pardeep Singh -- August 21, 2022 5:04 pm -- Updated:August 21, 2022 5:09 pm

ਪਟਿਆਲਾ: ਪਟਿਆਲਾ ਦੇ ਪਿੰਡ ਨੈਣ ਕਲ੍ਹਾ ਵਿੱਚ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਇਸ ਕਬੱਡੀ ਟੂਰਨਾਮੈਂਟ ਦੇ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ,ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੀ ਸ਼ਾਮਿਲ ਹੋਏ ਸਨ। ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਉੱਤੇ ਚਾਕੂਆਂ ਨਾਲ ਬੀਤੀ ਦੇਰ ਰਾਤ ਹਮਲਾ ਕੀਤਾ ਗਿਆ। ਜ਼ਖ਼ਮੀ ਖਿਡਾਰੀ ਨੂੰ ਖਿਡਾਰੀਆਂ ਵੱਲੋਂ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੂੰ ਮਰਦਾਨਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖਿਡਾਰੀ ਪਿਛਲੇ 7-8 ਸਾਲਾ ਤੋਂ ਕਬੱਡੀ ਖੇਡਦਾ ਆ ਰਿਹਾ ਹੈ ਅਤੇ ਇਸ ਖਿਡਾਰੀ ਦਾ ਨਾਂਅ ਬਹੁਤ ਮਸ਼ਹੂਰ ਹੈ। ਕਬੱਡੀ ਖਿਡਾਰੀ ਦੀ ਸਿਹਤ ਹੁਣ ਬਿਲਕੁੱਲ ਠੀਕ ਹੈ। ਮਿਲੀ ਜਾਣਕਾਰੀ ਅਨੁਸਾਰ ਟੂਰਨਾਮੈਂਟ ਦੌਰਾਨ ਹੀ ਚਾਕੂਆਂ ਨਾਲ ਹਮਲਾ ਹੋਇਆ ਸੀ।

ਇਹ ਵੀ ਪੜ੍ਹੋ:ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗਾਜ਼ੀਪੁਰ ਬਾਰਡਰ 'ਤੇ ਕੀਤਾ ਗ੍ਰਿਫਤਾਰ

-PTC News

  • Share