ਕਾਂਗੋ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 27 ਦੀ ਮੌਤ
ਕਾਂਗੋ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 27 ਦੀ ਮੌਤ,ਕਿੰਸ਼ਾ: ਕਾਂਗੋ ਦੀ ਰਾਜਧਾਨੀ ਕਿੰਸ਼ਾ 'ਚ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ ਹਾਦਸੇ 'ਚ 27 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਇੱਕ ਬੱਸ ਦੀ ਟੱਕਰ ਟਰੱਕ ਨਾਲ ਹੋ ਗਈ। [caption id="attachment_232637" align="aligncenter" width="300"] ਕਾਂਗੋ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 27 ਦੀ ਮੌਤ[/caption] ਇਹ ਹਾਦਸਾ ਦੱਖਣ-ਪੱਛਮ ਸਥਿਤ ਕਾਂਗੋ- ਸੈਂਰਲ ਸੂਬੇ 'ਚ ਵਾਪਰਿਆ। [caption id="attachment_232638" align="aligncenter" width="255"] ਕਾਂਗੋ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 27 ਦੀ ਮੌਤ[/caption] ਇਸ ਹਾਦਸੇ ਦੀ ਜਾਣਕਾਰੀ ਕਾਂਗੋ ਦੇ ਇਕ ਸਿਹਤ ਅਧਿਕਾਰੀ ਨੇ ਦਿੱਤੀ।ਸਿਹਤ ਮੰਤਰਾਲਾ ਦੇ ਡਾ. ਸਿਲਵੇਨ ਯੂਮਾ ਨੇ ਕਿਹਾ ਕਿ ਇਹ ਹਾਦਸਾ ਰਾਤ ਨੂੰ ਵਾਪਰਿਆ ਤੇ ਤੇਜ਼ ਰਫਤਾਰ ਕਾਰਨ ਹੋਇਆ।ਯੂਮਾ ਨੇ ਕਿਹਾ ਕਿ ਹਾਦਸੇ 'ਚ ਕਰੀਬ 17 ਲੋਕ ਜ਼ਖਮੀ ਹੋਏ ਹਨ, ਉਨ੍ਹਾਂ 'ਚੋਂ 6 ਦੀ ਹਾਲਤ ਗੰਭੀਰ ਹੈ। -PTC News