ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨੂੰ ਭੇਜਿਆ ਸੁਨੇਹਾ?
Kapil sharma sunil grover patch up, exchange birthday tweets on birthday ? ਨਵੀਂ ਦਿੱਲੀ: ਕਾਮੇਡੀ ਦੀ ਬਾਦਸ਼ਾਹਤ ਹਾਸਿਲ ਕਰ ਚੁੱਕੇ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚ ਹੋਈ ਲੜ੍ਹਾਈ ਨੇ ਸਾਰੇ ਦਰਸ਼ਕਾ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ। ਫਲਾਈਟ ਵਿੱਚ ਹੋਈ "ਤੂੰ-ਤੂੰ, ਮੈਂ-ਮੈਂ" ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਜ਼ਿਆਦਾ ਗੱਲਬਾਤ ਵੀ ਨਹੀਂ ਕੀਤੀ ਸੀ। ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ, ਕਿਉਂਕਿ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨੂੰ ਇੱਕ ਖੂਬਸੂਰਤ ਸੁਨੇਹਾ ਭੇਜਿਆ ਹੈ। ਦਰਅਸਲ, ਮੌਕਾ ਸੀ ਸੁਨੀਲ ਗਰੋਵਰ ਦੇ ਜਨਮਦਿਨ ਦਾ ਅਤੇ ਕਪਲਿ ਸ਼ਰਮਾ ਨੇ ਇਸ ਮੌਕੇ 'ਤੇ ਸਮਾਂ ਨਾ ਗਵਾਉਂਦਿਆਂ ਗਰੋਵਰ ਨੂੰ ਜਨਮਦਿਨ ਦਾ ਖੂਬਸੂਰਤ ਸੁਨੇਹਾ ਦਿੱਤਾ। ੩ ਅਗਸਤ ਨੂੰ ਸੁਨੀਲ ਗ੍ਰੋਵਰ ਦਾ ਜਨਮਦਿਨ ਹੁੰਦਾ ਹੈ ਅਤੇ ਕਪਿਲ ਨੇ ਟਵਿਟਰ ਰਾਹੀਂ ਸੁਨੀਲ ਨੂੰ ਵਿਸ਼ ਕੀਤਾ। ਕਪਿਲ ਨੇ ਲਿਖਿਆ ਮੇਰੇ ਭਰਾ, ਦੋਸਤ ਅਤੇ ਇਕ ਬਿਹਤਰੀਨ ਕਲਾਕਾਰ ਨੂੰ ਜਨਮਦਿਨ ਦੀ ਬਹੁਤ ਬਹੁਤ ਵਧਾਈ। ਆਪਣੇ ਹੁਨਰ ਨਾਲ ਹਮੇਸ਼ਾ ਇੰਝ ਹੀ ਬੁਲੰਦੀਆਂ ਨੂਮ ਛੋਂਹਦੇ ਰਹੋ। ਸਿਰਫ ਇੰਨਾ ਹੀ ਨਹੀਂ, ਕਪਿਲ ਦੇ ਸੁਨੇਹੇ 'ਤੇ ਸੁਨੀਲ ਨੇ ਵੀ ਬੇਹੱਦ ਹੀ ਪਿਆਰ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਲਿਖਿਆ, ਧੰਨਵਾਦ ਭਰਾ, ਤੁਸੀਂ ਮੇਰੇ ਲਈ ਲਈ ਇਕ ਭਗਵਾਨ ਦਾ ਤੋਹਫਾ ਹੋ। ਬਹੁਤ ਸਾਰਾ ਪਿਆਰ। ਇਹ ਟਵੀਟ ਪੜ੍ਹ ਕੇ ਦਰਸ਼ਕਾਂ ਨੂੰ ਵੀ ਖੁਸ਼ੀ ਮਿਲੀ ਹੈ ਕਿ ਇਹਨਾਂ ਦੋਵਾਂ ਸਹਿ ਕਲਾਕਾਰਾਂ ਅਤੇ ਦੋਸਤਾਂ ਵਿਚਲਾ ਤਨਾਅ ਘੱਟ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਰ ਕਦੀ ਨਾਲ ਕੰਮ ਕਰਦੇ ਹਨ ਜਾਂ ਨਹੀਂ। —PTC News