Mon, Apr 29, 2024
Whatsapp

ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ

Written by  Shanker Badra -- March 14th 2019 11:11 AM
ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ

ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ

ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ:ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ।ਇਸ ਦੇ ਲਈ ਪਾਕਿਸਤਾਨ ਦੇ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਭਾਰਤ ਪਹੁੰਚ ਗਿਆ ਹੈ ਅਤੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਵੀ ਪਹੁੰਚੇ ਹਨ। ਇਸ ਦੇ ਨਾਲ ਹੀ ਐਸ.ਐਲ.ਸੀ ਦਾਸ ਜੋਆਇੰਟ ਸਕੱਤਰ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਉੱਚ ਅਧਿਕਾਰੀਆਂ ਦਾ ਵਫਦ ਵੀ ਅਟਾਰੀ ਸਰਹੱਦ ਪਹੁੰਚਿਆ ਹੈ।ਇਹ ਮੀਟਿੰਗ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤੀ ਖੇਤਰ ਵਿਚ ਹੋਵੇਗੀ। [caption id="attachment_269254" align="aligncenter" width="300"]Kartarpur corridor About conversation 18 member Pak delegation Reach India ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ[/caption] ਇਸ ਦੌਰਾਨ ਦੋਵੇਂ ਧਿਰਾਂ ’ਚ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਪ੍ਰਾਜੈਕਟ ਬਾਰੇ ਤਕਨੀਕੀ ਪੱਧਰ ਦੀ ਚਰਚਾ ਵੀ ਹੋਵੇਗੀ।ਪੁਲਵਾਮਾ ਦਹਿਸ਼ਤੀ ਹਮਲੇ ਤੋਂ ਠੀਕ ਇੱਕ ਮਹੀਨੇ ਮਗਰੋਂ ਹੋ ਰਹੀ ਇਹ ਮੀਟਿੰਗ ਕਾਫ਼ੀ ਅਹਿਮ ਹੈ।ਦੋਵੇਂ ਮੁਲਕ ਸਿੱਖਾਂ ਦੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਗੰਭੀਰ ਹਨ।ਇਸ ਲਈ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਦੋਵੇਂ ਪਾਸੇ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ਼ ਰਿਹਾ ਹੈ।ਦੋਵੇਂ ਮੁਲਕਾਂ ਨੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਤੈਅ ਸਮੇਂ 'ਤੇ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਏਗਾ। [caption id="attachment_269253" align="aligncenter" width="300"]Kartarpur corridor About conversation 18 member Pak delegation Reach India ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ[/caption] ਦੱਸ ਦੇਈਏ ਕਿ ਮੰਗਲਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਜਾਰੀ ਇਕ ਬਿਆਨ ‘ਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ‘ਤੇ ਮਸੌਦਾ ਸਮਝੌਤੇ ਬਾਰੇ ਗੱਲਬਾਤ ਕਰਨ ਲਈ 14 ਮਾਰਚ ਨੂੰ ਪਾਕਿਸਤਾਨੀ ਵਫਦ ਭਾਰਤ ਦੇ ਦੌਰੇ ‘ਤੇ ਜਾਵੇਗਾ ਅਤੇ ਭਾਰਤੀ ਵਫਦ 28 ਮਾਰਚ ਨੂੰ ਇਸਲਾਮਾਬਾਦ ਦੇ ਦੌਰੇ ‘ਤੇ ਆਵੇਗਾ। [caption id="attachment_269252" align="aligncenter" width="300"]Kartarpur corridor About conversation 18 member Pak delegation Reach India ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ 18 ਮੈਂਬਰੀ ਪਾਕਿ ਵਫਦ ਪੁੱਜਾ ਭਾਰਤ[/caption] ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ। -PTCNews


Top News view more...

Latest News view more...