ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ,ਭੂਆ -ਭਤੀਜੇ ਦੀ ਮੌਤ
ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ,ਭੂਆ -ਭਤੀਜੇ ਦੀ ਮੌਤ:ਕਰਤਾਰਪੁਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਕਰਤਾਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਜੀ.ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। [caption id="attachment_350052" align="aligncenter" width="300"] ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ , ਭੂਆ -ਭਤੀਜੇਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਅਮ੍ਰਿਤਸਰ ਵੱਲ ਜਾ ਰਹੀ ਵਰਨਾ ਕਾਰ ਬੇਕਾਬੂ ਹੋ ਕੇ ਸਾਹਮਣੇ ਪਾਣੀ ਵਾਲੇ ਖੜੇ ਟੈਂਕਰ ਨਾਲ ਟਕਰਾਅ ਗਈ ਹੈ। ਇਸ ਹਾਦਸੇ 'ਚ ਕਾਰ ਸਵਾਰ ਭੂਆ ਭਤੀਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਕੌਰ (68) ਪਤਨੀ ਕਰਨੈਲ ਸਿੰਘਅਤੇ ਉਸਦਾ ਭਤੀਜਾ ਸਰਬਜੀਤ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਜੋਧੇਵਾਲਬਸਤੀ ,ਲੁਧਿਆਣਾ ਵਜੋਂ ਹੋਈ ਹੈ। [caption id="attachment_350051" align="aligncenter" width="300"] ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ , ਭੂਆ -ਭਤੀਜੇਦੀ ਮੌਤ[/caption] ਦੱਸਣਯੋਗ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।ਇਸ ਮੌਕੇ 'ਤੇ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਕਾਰਵਾਈ ਕਰਦੇ ਹੋਏ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਹੈ। -PTCNews