Sat, May 4, 2024
Whatsapp

ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੰਡਕਟਰ ਰੱਖਿਆ ਤੇ ਖ਼ੁਦ ਡਰਾਈਵਰ : ਸੁਖਬੀਰ ਸਿੰਘ ਬਾਦਲ

Written by  Pardeep Singh -- February 19th 2022 04:02 PM
ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੰਡਕਟਰ ਰੱਖਿਆ ਤੇ ਖ਼ੁਦ ਡਰਾਈਵਰ : ਸੁਖਬੀਰ ਸਿੰਘ ਬਾਦਲ

ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕੰਡਕਟਰ ਰੱਖਿਆ ਤੇ ਖ਼ੁਦ ਡਰਾਈਵਰ : ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣਾਂ ਤੋਂ ਇਕ ਦਿਨ ਪਹਿਲਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਪਰਮਾਤਮਾ ਦਾ ਅਸ਼ੀਰਵਾਰ ਲਿਆ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪਰਮਾਤਮਾ ਸਾਰਿਆਂ ਉੱਤੇ ਮੇਹਰ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਜੋ ਮਰਜੀ ਕਹਿ ਦੇਵੇ ਅਤੇ ਕੇਜਰੀਵਾਲ ਨੂੰ ਪੰਜਾਬੀ ਆਪਣੀ ਤਾਕਤ ਵਿਖਾਉਣਗੇ। ਉਨ੍ਹਾਂ ਨੇ ਕਿਹਾ ਹੈ ਕਿ 2017 ਵਿੱਚ ਸਰਕਾਰ ਝੂਠ ਉੱਤੇ ਨਿਰਭਰ ਸੀ ਅਤੇ ਇਸ ਮੌਕੇ ਸਾਰੇ ਪੰਜਾਬੀ ਇਕੱਠੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀ ਆਪਣੀ ਮਾਂ ਪਾਰਟੀ ਨੂੰ ਮੌਕਾ ਦੇਣਗੇ ਅਤੇ ਪੰਜਾਬ ਦਾ ਵਿਕਾਸ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਹੋਰ ਖੂਬਸੂਰਤ ਬਣਾਉਣਾ ਹੈ ਅਤੇ ਅੱਜ ਪਰਮਾਤਮਾ ਤੋਂ ਅਸ਼ੀਰਵਾਦ ਲੈਣ ਆਏ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਦਾ ਕੋਈ ਸਟੈਂਡ ਨਹੀਂ ਹੈ ਉਸ ਦੇ ਨਾਲ ਜੋ ਵਿਅਕਤੀ ਤੁਰੇ ਸਨ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਕੰਡਕਟਰ ਰੱਖਿਆ ਹੈ ਡਰਾਈਵਰ ਤਾਂ ਖੁਦ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਪੱਖੀ ਨਹੀਂ ਹੈ। ਇਹ ਵੀ ਪੜ੍ਹੋ:ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚੋਣਾਂ ਦਾ ਬਾਈਕਾਟ  


Top News view more...

Latest News view more...