ਮਾਹਿਲਪੁਰ ਦੇ ਪਿੰਡ ਖੇੜਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ
ਮਾਹਿਲਪੁਰ ਦੇ ਪਿੰਡ ਖੇੜਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ[/caption]
ਇਹ ਵੀ ਪੜ੍ਹੋ :ਭਾਰਤ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਐਲਾਨ
ਜਾਣਕਾਰੀ ਅਨੁਸਾਰ ਅੱਜ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਅਲੱਗ -ਅਲੱਗ 4 ਪਿੰਡਾਂ ਵਿਚ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਇਹ ਵੱਖਵਾਦੀ ਨਾਅਰੇ ਪੁਲਿਸ ਦੀ ਕਾਰਜ ਪ੍ਰਣਾਲੀ ਨੂੰ ਮੂੰਹ ਚਿੜਾਦੇ ਨਜ਼ਰ ਆ ਰਹੇ ਹਨ। ਪੁਲਿਸ ਵਲੋਂ ਫਿਲਹਾਲ ਪਹਿਲਾਂ ਵਾਂਗ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
[caption id="attachment_451070" align="aligncenter" width="700"]
ਮਾਹਿਲਪੁਰ ਦੇ ਪਿੰਡ ਖੇੜਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ[/caption]
ਹੁਸ਼ਿਆਰਪੁਰ ਦੇ ਵਿੱਚ ਮਾਹੌਲ ਖ਼ਰਾਬ ਕਰਨ ਵਾਲੇ ਵੱਖਵਾਦੀ ਨਾਅਰਿਆਂ ਦਾ ਦੌਰ ਨਹੀਂ ਰੁਕ ਰਿਹਾ। ਸ਼ਰਾਰਤੀ ਅਨਸਰਾਂ ਵਲੋਂ ਪਿਛਲੇ ਲਗਭਗ ਇਕ ਮਹੀਨੇ ਤੋਂ ਲਗਤਾਰ ਹੁਸ਼ਿਆਰਪੁਰ ਦੇ ਅਲੱਗ -ਅਲੱਗ ਹਲਕਿਆਂ ਵਿਚ ਰਾਤ ਸਮੇਂ ਲਿਖੇ ਜਾਣ ਵਾਲੇ ਇਹ ਵੱਖਵਾਦੀ ਨਾਰੇ ਹੁਣ ਪੁਲਿਸ ਲਈ ਵੀ ਚਿੰਤਾ ਬਣਦੇ ਜਾ ਰਹੇ ਹਨ।
[caption id="attachment_451072" align="aligncenter" width="700"]
ਮਾਹਿਲਪੁਰ ਦੇ ਪਿੰਡ ਖੇੜਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ[/caption]
ਦੱਸ ਦਈਏ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਕਸਬਾ ਕੋਟਫ਼ਤੂਹੀ ‘ਚ ,ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੀ ਬਾਹਰੀ ਕੰਧ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ ਸਨ।
-PTCNews