Mon, Oct 12, 2026
Whatsapp

Fancy Number Craze : 21.31 ਲੱਖ ਰੁਪਏ 'ਚ ਵਿਕਿਆ 0001 ਨੰਬਰ ! ਚੰਡੀਗੜ੍ਹ 'ਚ ਫੈਂਸੀ ਨੰਬਰ ਦੀ ਲੱਗੀ ਬੋਲੀ

Fancy Number Craze : ਰਜਿਸਟ੍ਰੇਸ਼ਨ ਨੰਬਰ "CH01-DG-0001" ਨੂੰ ₹21,31,000 ਦੀ ਸਭ ਤੋਂ ਵੱਧ ਬੋਲੀ ਮਿਲੀ, ਜਦੋਂ ਕਿ "CH01-DG-007" ਨੂੰ ₹11,71,000 ਦੀ ਦੂਜੀ ਸਭ ਤੋਂ ਵੱਧ ਬੋਲੀ ਮਿਲੀ।

Reported by:  PTC News Desk  Edited by:  KRISHAN KUMAR SHARMA -- October 12th 2026 07:00 PM -- Updated: October 12th 2026 07:15 PM
Fancy Number Craze : 21.31 ਲੱਖ ਰੁਪਏ 'ਚ ਵਿਕਿਆ 0001 ਨੰਬਰ ! ਚੰਡੀਗੜ੍ਹ 'ਚ ਫੈਂਸੀ ਨੰਬਰ ਦੀ ਲੱਗੀ ਬੋਲੀ

Fancy Number Craze : 21.31 ਲੱਖ ਰੁਪਏ 'ਚ ਵਿਕਿਆ 0001 ਨੰਬਰ ! ਚੰਡੀਗੜ੍ਹ 'ਚ ਫੈਂਸੀ ਨੰਬਰ ਦੀ ਲੱਗੀ ਬੋਲੀ

Fancy Number Craze : ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ, ਯੂਟੀ ਚੰਡੀਗੜ੍ਹ ਦੇ ਦਫ਼ਤਰ ਨੇ 10 ਤੋਂ 12 ਅਕਤੂਬਰ, 2026 ਤੱਕ ਨਵੀਂ ਲੜੀ "CH01-DG" ਦੇ 0001 ਤੋਂ 9999 ਤੱਕ ਦੇ ਆਕਰਸ਼ਕ ਅਤੇ ਵਿਸ਼ੇਸ਼ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੇ ਨਾਲ-ਨਾਲ ਪਿਛਲੀ ਲੜੀ ਦੇ ਬਾਕੀ ਆਕਰਸ਼ਕ ਅਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਲਈ ਇੱਕ ਈ-ਨਿਲਾਮੀ ਕੀਤੀ।

ਈ-ਨਿਲਾਮੀ ਵਿੱਚ ਕੁੱਲ 527 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ, ਜਿਸ ਨਾਲ ₹2,97,56,000 ਦਾ ਮਾਲੀਆ ਪ੍ਰਾਪਤ ਹੋਇਆ।


ਰਜਿਸਟ੍ਰੇਸ਼ਨ ਨੰਬਰ "CH01-DG-0001" ਨੂੰ ₹21,31,000 ਦੀ ਸਭ ਤੋਂ ਵੱਧ ਬੋਲੀ ਮਿਲੀ, ਜਦੋਂ ਕਿ "CH01-DG-007" ਨੂੰ ₹11,71,000 ਦੀ ਦੂਜੀ ਸਭ ਤੋਂ ਵੱਧ ਬੋਲੀ ਮਿਲੀ।

ਪਿਛਲੀ ਵਾਰ 37 ਲੱਖ ਰੁਪਏ ਤੋਂ ਵੱਧ 'ਚ ਵਿਕਿਆ ਸੀ '0003' ਨੰਬਰ (Fancy Number Plate E-Auction)

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਜੂਨ 'ਚ ਫੈਂਸੀ ਨੰਬਰਾਂ ਦੀ ਬੋਲੀ ਵਿੱਚ '0003' ਨੰਬਰ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਬੋਲੀ ਪ੍ਰਾਪਤ ਕੀਤੀ ਹੈ। CH-01-DE ਸੀਰੀਜ਼ ਦੇ ਇਸ ਨੰਬਰ ਨੇ 37,63,000/- ਰੁਪਏ ਪ੍ਰਾਪਤ ਕੀਤੇ ਹਨ। (Fancy Number Auction)

ਫੈਂਸੀ ਨੰਬਰਾਂ ਦੀ ਇਹ ਬੋਲੀ 30 ਮਈ ਤੋਂ 1 ਜੂਨ ਵਿਚਕਾਰ ਕਰਵਾਈ ਗਈ ਸੀ, ਜਿਸ ਵਿੱਚ ਸੋਮਵਾਰ ਨੂੰ ਸਮਾਪਤ ਹੋਈ ਫੈਂਸੀ ਵਾਹਨ ਨੰਬਰਾਂ ਦੀ ਨਿਲਾਮੀ ਵਿੱਚ ਸਭ ਤੋਂ ਵੱਧ ਮੰਗ ਵਾਲਾ ਮੰਗਿਆ ਜਾਣ ਵਾਲਾ '0001' ਨੰਬਰ ਇਸ ਵਾਰ 23.55 ਲੱਖ ਰੁਪਏ ਦੀ ਬੋਲੀ ਨਾਲ ਦੂਜੇ ਸਥਾਨ 'ਤੇ ਰਿਹਾ।

ਰੀਜਨਲ ਲਾਇਸੈਂਸਿੰਗ ਅਥਾਰਟੀ (RLA) ਵੱਲੋਂ 30 ਮਈ ਤੋਂ 1 ਜੂਨ ਤੱਕ ਨਵੀਂ CH01-DE ਸੀਰੀਜ਼ ਦੇ 0001 ਤੋਂ 9999 ਤੱਕ ਦੇ ਨੰਬਰਾਂ ਅਤੇ ਪਿਛਲੀਆਂ ਸੀਰੀਜ਼ਾਂ ਦੇ ਬਚੇ ਹੋਏ ਫੈਂਸੀ ਤੇ ਵਿਸ਼ੇਸ਼ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਦੌਰਾਨ 681 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਤੋਂ ਕੁੱਲ 4.13 ਕਰੋੜ ਰੁਪਏ ਦੀ ਆਮਦਨ ਹੋਈ।

 ਇਸ ਦੌਰਾਨ, ਉੱਚੀਆਂ ਬੋਲੀਆਂ ਵਾਲੇ ਹੋਰ ਨੰਬਰਾਂ ਵਿੱਚ '0009' ਲਈ 12.30 ਲੱਖ ਰੁਪਏ, '0002' ਲਈ 10.22 ਲੱਖ ਰੁਪਏ, '0005' ਲਈ 9.86 ਲੱਖ ਰੁਪਏ, '0007' ਲਈ 9.48 ਲੱਖ ਰੁਪਏ, '0077' ਲਈ 8.54 ਲੱਖ ਰੁਪਏ, '0008' ਲਈ 8.14 ਲੱਖ ਰੁਪਏ, '0010' ਲਈ 7.92 ਲੱਖ ਰੁਪਏ ਅਤੇ '0004' ਲਈ 6.69 ਲੱਖ ਰੁਪਏ ਦੀ ਬੋਲੀ ਲੱਗੀ ਸੀ।

ਇਹ ਵੀ ਪੜ੍ਹੋ...

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਚ ਦਾਖ਼ਲੇ ਤੋਂ AAP ਵਿਧਾਇਕ ਗਿਆਸਪੁਰਾ ਨੂੰ ਕਿਉਂ ਰੋਕਿਆ ਗਿਆ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK