Fri, Jun 13, 2025
Whatsapp

ਖੰਨੇ 'ਚ ਪੱਗ ਦੀ ਬੇਅਦਬੀ ਦਾ ਮਾਮਲਾ ਭਖਿਆ, ਪੀੜਤ ਨੇ ਲਾਏ ਪੁਲਿਸ 'ਤੇ ਵੱਡੇ ਆਰੋਪ

Reported by:  PTC News Desk  Edited by:  Jasmeet Singh -- March 29th 2022 07:44 PM -- Updated: March 29th 2022 07:48 PM
ਖੰਨੇ 'ਚ ਪੱਗ ਦੀ ਬੇਅਦਬੀ ਦਾ ਮਾਮਲਾ ਭਖਿਆ, ਪੀੜਤ ਨੇ ਲਾਏ ਪੁਲਿਸ 'ਤੇ ਵੱਡੇ ਆਰੋਪ

ਖੰਨੇ 'ਚ ਪੱਗ ਦੀ ਬੇਅਦਬੀ ਦਾ ਮਾਮਲਾ ਭਖਿਆ, ਪੀੜਤ ਨੇ ਲਾਏ ਪੁਲਿਸ 'ਤੇ ਵੱਡੇ ਆਰੋਪ

ਲੁਧਿਆਣਾ, 29 ਮਾਰਚ 2022: ਖੰਨਾ ਵਿਖੇ ਇੱਕ ਹਮਲੇ ਦੌਰਾਨ ਪੱਗ ਉਤਾਰਨ ਦੇ ਮਾਮਲੇ 'ਚ ਕਾਰਵਾਈ ਨਾ ਹੋਣ ਤੋਂ ਖ਼ਫ਼ਾ ਪੀੜਤ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਮਰਾਲਾ ਚੌਂਕ 'ਚ ਧਰਨਾ ਲਾਇਆ। ਪੀੜਤ ਨੇ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ ਉਪਰ ਦੋਸ਼ੀਆਂ ਨੂੰ ਬਚਾਉਣ ਦੇ ਆਰੋਪ ਲਾਏ। ਪੀੜਤ ਨੌਜਵਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟੇ ਅੰਦਰ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਤਾਂ ਉਹ ਆਪਣੇ ਵਾਲ ਕਟਵਾ ਦੇਵੇਗਾ। ਇਹ ਵੀ ਪੜ੍ਹੋ: ਕੁੱਕੜਾਂ ਦੀ ਲੜਾਈ 'ਚ ਚੱਲੀਆਂ ਗੋਲ਼ੀਆਂ, 19 ਲੋਕਾਂ ਦੀ ਮੌਤ ਘਟਨਾ ਵਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ ਪਿੰਡ ਸਲੌਦੀ ਦੇ ਰਹਿਣ ਵਾਲੇ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮੋਬਾਇਲ ਚੋਰੀ ਦੇ ਸਬੰਧ 'ਚ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਸੀ ਤਾਂ ਜਿਸਤੋਂ ਬਾਅਦ ਮੋਬਾਇਲ ਬਰਾਮਦ ਕਰ ਲਿਆ ਗਿਆ। ਇਸ ਮਗਰੋਂ 27 ਮਾਰਚ 2022 ਨੂੰ ਉਨ੍ਹਾਂ ਵਿਅਕਤੀਆਂ ਵਲੋਂ ਸਬੰਧਤ ਪੀੜਤ ਦੇ ਘਰ ਉਪਰ ਹਮਲਾ ਕਰ ਦਿੱਤਾ ਗਿਆ। ਇਸ ਦਰਮਿਆਨ ਉਹਨਾਂ ਦੇ ਤਿੰਨ ਸਾਥੀਆਂ ਦੇ ਸਿਰ 'ਤੇ ਵੀ ਸੱਟ ਲੱਗੀ ਅਤੇ ਉਹ ਜ਼ਖਮੀ ਹੋ ਗਏ।   ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜਦੋਂ ਉਹ ਬਚਾਅ ਕਰਨ ਗਿਆ ਤਾਂ ਉਸਦੀ ਪੱਗ ਉਤਾਰ ਕੇ ਲੀਰੋ ਲੀਰ ਕਰ ਦਿੱਤੀ ਗਈ ਅਰਥਾਤ ਉਸਦੀ ਪੱਗ ਦੀ ਬੇਅਦਬੀ ਕੀਤੀ ਗਈ। ਪੀੜਤ ਨੇ ਖੰਨੇ ਸਥਿਤ ਸਦਰ ਥਾਣੇ ਦੇ ਏ.ਐੱਸ.ਆਈ ਹਰਜਿੰਦਰ ਸਿੰਘ ਭੈਣੀ ਉੱਤੇ ਵੱਡੇ ਇਲਜ਼ਾਮ ਲਾਏ ਨੇ, ਕਿਹਾ ਕਿ ਇਸ ਮਾਮਲੇ 'ਚ ਪੁਲਿਸ ਮੁਲਾਜ਼ਮ ਨੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਉਸਦੀ ਪੱਗ ਉਤਾਰਨ ਨੂੰ ਮਾਮੂਲੀ ਜਿਹੀ ਗੱਲ ਆਖ ਰਿਹਾ ਹੈ। ਪੀੜਤ ਦਾ ਕਹਿਣਾ ਹੈ ਏ.ਐੱਸ.ਆਈ ਪਿੰਡ ਦੇ ਸਰਪੰਚ ਦਾ ਖਾਸ ਬੰਦਾ ਹੈ ਜਿਸ ਕਰਕੇ ਮੁਲਜ਼ਮ ਅੱਜੇ ਤੱਕ ਖੁੱਲੇ ਆਮ ਘੁੰਮ ਰਹੇ ਨੇ ਤੇ ਲਗਾਤਾਰ ਲਾਲਕਰੇ ਮਾਰਦਿਆਂ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਵੀ ਦੇ ਰਹੇ ਹਨ। ਉਸਦਾ ਕਹਿਣਾ ਹੈ ਕਿ ਸਾਰੇ ਸਬੂਤ ਪੇਸ਼ ਕਰਨ ਤੋਂ ਬਾਅਦ ਵੀ ਬਣਦੀ ਕਾਰਵਾਈ ਨਹੀਂ ਕੀਤੀ ਹੈ ਰਹੀ ਹੈ। ਕ੍ਰਿਸ਼ਨ ਲਾਲ ਨੇ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟੇ ਅੰਦਰ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਆਪਣੇ ਵਾਲ ਕਟਵਾ ਦੇਵੇਗਾ। ਉਸਦਾ ਕਹਿਣਾ ਹੈ ਕਿ ਜੇਕਰ ਉਸਨੂੰ ਆਪਣੇ ਤਾਜ ਦੀ ਬੇਅਦਬੀ ਲਈ ਇਨਸਾਫ ਨਹੀਂ ਮਿਲ ਸਕਦਾ ਤਾਂ ਫਿਰ ਇਸ ਤਾਜ ਦਾ ਉਹ ਕੀ ਕਰੇਗਾ। ਜਿਸਤੋਂ ਬਾਅਦ ਕ੍ਰਿਸ਼ਨ ਲਾਲ ਦੇ ਹੱਕ 'ਚ ਆਏ ਨਿਹੰਗ ਹਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਹੀ ਪੱਗ ਸੁਰੱਖਿਅਤ ਨਹੀਂ ਤਾਂ ਹੋਰ ਕਿੱਥੇ ਹੋ ਸਕਦੀ ਹੈ। ਉਨ੍ਹਾਂ ਵੀ ਪੰਜਾਬ ਪੁਲਿਸ ਨੂੰ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਵੀ ਪੜ੍ਹੋ: ਕੈਨੇਡਾ ਰਹਿ ਰਹੇ ਗੈਂਗਸਟਰ ਲਖਬੀਰ ਲੰਡਾ ਨੇ ਤਰਨਤਾਰਨ ਵਾਸੀ ਤੋਂ ਮੰਗੀ ਫ਼ਿਰੌਤੀ ਮੌਕੇ ਤੇ ਪੁੱਜੇ ਥਾਣਾ ਮੁਖੀ ਭਿੰਦਰ ਸਿੰਘ ਨੇ ਕਿਹਾ ਕਿ ਪੀੜਤ ਸ਼ਕਾਇਤ ਸਬੰਧੀ ਡੀਐਸਪੀ ਨਾਲ ਵੀ ਗੱਲ ਬਾਤ ਕਰ ਲਈ ਗਈ ਹੈ ਅਤੇ ਹੁਣ ਸਬੰਧਤ ਥਾਣੇਦਾਰ ਨਾਲ ਮੁਲਾਕਾਤ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀਟੀਸੀ ਰਿਪੋਰਟਰ ਨਾਲ ਗਲਬਾਤ ਕਰਦਿਆਂ ਭਿੰਦਰ ਸਿੰਘ ਦਾ ਕਹਿਣਾ ਸੀ ਕਿ ਕਈ ਵਾਰ ਡਿਊਟੀ ਲੱਗਣ ਕਰਕੇ ਕਾਰਵਾਈ 'ਚ ਦੇਰੀ ਹੋ ਜਾਂਦੀ ਹੈ ਲੇਕਿਨ ਹੁਣ ਕਾਰਵਾਈ ਨੂੰ ਅਗ੍ਹਾਂ ਤੋਰਿਆ ਜਾਵੇਗਾ। - ਰਿਪੋਰਟਰ ਗੈਰੀ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK