ਬੰਬ ਧਮਾਕੇ ਵਾਲੀ ਜਗ੍ਹਾ ਤੋਂ ਮਿਲੇ 3 ਮੋਬਾਈਲ ਫੋਨ, ਜਾਂਚ 'ਚ ਜੁਟੀ ਪੁਲਿਸ: ਸੂਤਰ
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਦੁਪਹਿਰ ਨੂੰ ਹੋਏ ਇਸ ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਤ ਗਈ ਜਦਕਿ ਕਈ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ਼ ਚੱਲ ਰਿਹਾ ਹੈ।
ਹੋਰ ਪੜ੍ਹੋ: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ, ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ 7 ਮੰਜ਼ਿਲਾ ਇਮਾਰਤ ਵੀ ਨੁਕਸਾਨੀ ਗਈ। ਇਸ ਨਾਲ ਹੀ ਕੋਲ ਹੀ ਮੌਜੂਦ ਦੂਜੀ ਇਮਾਰਤ ਵੀ ਇਸ ਤੋਂ ਅਣਛੋਹੀ ਨਹੀਂ ਰਹੀ। ਉਸ ਇਮਾਰਤ ਦੀਆਂ ਕਈ ਕੰਧਾਂ ਅਤੇ ਪਿੱਲਰਾਂ ਵਿਚ ਵੀ ਤਰੇੜਾਂ ਆ ਗਈਆਂ। ਕੁੱਝ ਪਿੱਲਰਾਂ ’ਚ ਵੱਡੀਆਂ ਦਰੇੜਾਂ ਆਈਆਂ ਹਨ। ਜਿਸ ਇਮਾਰਤ ਵਿਚ ਧਮਾਕਾ ਹੋਇਆ ਹੈ, ਉਹ 7 ਮੰਜ਼ਿਲਾ ਹੈ ਅਤੇ ਬਹੁਤ ਹੀ ਪੁਰਾਣੀ ਇਮਾਰਤ ਹੈ। ਇਸ ਲਈ ਉਸ ਦੇ ਕੁੱਝ ਹਿੱਸੇ ਵਿਚ ਪਹਿਲਾਂ ਵੀ ਦਰੇੜਾਂ ਸਨ, ਜੋ ਧਮਾਕੇ ਤੋਂ ਬਾਅਦ ਹੋਰ ਵੱਧ ਗਈਆਂ।
ਪੰਜਾਬ ’ਚ ਹਾਈ ਅਲਰਟ ਜਾਰੀ-
ਵੀਰਵਾਰ ਦੁਪਹਿਰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਪਠਾਨਕੋਟ ਏਅਰਬੇਸ ਨੇੜੇ ਵੀ ਧਮਾਕਾ ਹੋਇਆ ਸੀ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਵਿਚ ਹਥਿਆਰ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ।
-PTC New