Wed, May 8, 2024
Whatsapp

ਲੁਧਿਆਣਾ ਕੇਂਦਰ

Written by  Manu Gill -- January 14th 2022 02:49 PM -- Updated: January 14th 2022 03:14 PM

Punjab Assembly elections 2022: ਲੁਧਿਆਣਾ ਕੇਂਦਰੀ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਹਲਕਾ ਨੰਬਰ 63 ਹੈ। ਇਹ ਹਲਕਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਲੁਧਿਆਣਾ ਲੋਕ ਸਭਾ ਸੀਟ ਅਧੀਨ ਆਉਂਦਾ ਹੈ ਕਾਂਗਰਸ ਪਾਰਟੀ ਦੇ ਨੇਤਾ ਸੁਰਿੰਦਰ ਕੁਮਾਰ ਡਾਬਰ ਵਿਧਾਨ ਸਭਾ ਚੋਣਾਂ ਜਿੱਤੇ ਸਨ ਅਤੇ ਲੁਧਿਆਣਾ ਕੇਂਦਰੀ ਦੇ ਮੌਜੂਦਾ ਵਿਧਾਇਕ ਹਨ। ਉਹਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਸ਼੍ਰੋਮਣੀ ਅਕਾਲੀ ਦਲ- ਭਾਜਪਾ ਦੇ ਉਮੀਦਵਾਰ ਗੁਰਦੇਵ ਸ਼ਰਮਾ ਨੂੰ 20480 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਵੋਟਰ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਰ ਸੂਚੀ ਅਨੁਸਾਰ ਲੁਧਿਆਣਾ ਕੇਂਦਰੀ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 147629 ਹੈ। ਇਨ੍ਹਾਂ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਇਸ ਵਿਧਾਨ ਸਭਾ ਹਲਕੇ ਵਿੱਚ 64 ਵੱਖ-ਵੱਖ ਥਾਵਾਂ 'ਤੇ 144 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਸਨ । 2017 ਦੀਆਂ ਚੋਣਾਂ ਦੌਰਾਨ ਇਸ ਹਲਕੇ ਵਿੱਚ ਕੁੱਲ 102908 ਵੋਟਾਂ ਪਈਆਂ ਸਨ ਅਤੇ ਵੋਟਾਂ ਦੀ ਔਸਤ ਦਰ 69.71% ਦਰਜ ਕੀਤੀ ਗਈ ਸੀ, ਜੋ ਕਿ ਰਾਜ ਦੀ ਔਸਤ ਦਰ 77.4% ਤੋਂ ਘੱਟ ਸੀ। ਉਮੀਦਵਾਰ ਆਮ ਆਦਮੀ ਪਾਰਟੀ (ਆਪ) ਨੇ ਇਸ ਸੀਟ ਵਿਧਾਨ ਸਭਾ ਚੋਣਾਂ ਲਈ ਵਿਪਨ ਸੂਦ (ਐੱਲ.ਆਈ.ਪੀ ) ਨੂੰ ਟਿਕਟ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ- ਭਾਜਪਾ ਨੇ ਗੁਰਦੇਵ ਸ਼ਰਮਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਸੀ।ਕਾਂਗਰਸ ਪਾਰਟੀ ਨੇ ਇਸ ਹਲਕੇ ਤੋਂ ਸੁਰਿੰਦਰ ਕੁਮਾਰ ਡਾਬਰ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਸੁਰਿੰਦਰ ਕੁਮਾਰ ਡਾਬਰ ਨੇ ਸ਼੍ਰੋਮਣੀ ਅਕਾਲੀ ਦਲ- ਭਾਜਪਾ ਦੇ ਉਮੀਦਵਾਰ ਗੁਰਦੇਵ ਸ਼ਰਮਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ |   ਪੰਜਾਬ ਵਿਧਾਨ ਸਭਾ ਚੋਣਾਂ 2022 ਬਾਰੇ ਤਾਜ਼ਾ ਅਪਡੇਟਾਂ ਲਈ, ਇੱਥੇ ਕਲਿੱਕ ਕਰੋ


Top News view more...

Latest News view more...