ਲੁਧਿਆਣਾ 'ਚ ਚਚੇਰੀਆਂ ਭੈਣਾਂ ਨੇ ਘਰੋਂ ਭੱਜ ਕੇ ਆਪਸ 'ਚ ਕਰਵਾਇਆ ਵਿਆਹ , ਭਰਾ ਨੇ ਕੀਤਾ ਕੰਨਿਆਦਾਨ
ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੀਆਂ 2 ਚਚੇਰੀ ਭੈਣਾਂ ਨੇ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ ਹੈ। ਹੁਣ ਦੋਵੇਂ ਪਤੀ-ਪਤਨੀ ਦੇ ਤੌਰ 'ਤੇ ਰਹਿ ਰਹੀਆਂ ਹਨ। ਇਨ੍ਹਾਂ ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਲਾਕੇ ਵਿਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਹਾਲਾਂਕਿ ਪਰਿਵਾਰ ਵਲੋਂ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ।
[caption id="attachment_516349" align="aligncenter" width="291"]
ਲੁਧਿਆਣਾ 'ਚ ਚਚੇਰੀਆਂ ਭੈਣਾਂ ਨੇ ਘਰੋਂ ਭੱਜ ਕੇ ਆਪਸ 'ਚ ਕਰਵਾਇਆ ਵਿਆਹ , ਭਰਾ ਨੇ ਕੀਤਾ ਕੰਨਿਆਦਾਨ[/caption]
ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਦਰਅਸਲ 'ਚ ਪਿੰਡ ਸਵੱਦੀ ਕਲਾਂ ਵਿਚ ਧੀ ਦੇ ਘਰੋਂ ਲਾਪਤਾ ਹੋਣ ਤੋਂ ਬਾਅਦ ਪਿਤਾ ਭਾਲ ਕਰਦੇ ਰਹੇ ਸਨ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਪਰ ਲੜਕੀ ਭੱਜ ਗਈ ਹੈ ਅਤੇ ਆਪਣੀ ਚਚੇਰੀ ਭੈਣ ਨਾਲ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਇਕ ਲੜਕੀ ਦੇ ਭਰਾ ਨੇ ਖੁਦ ਲੜਕੀ ਦਾ ਕੰਨਿਆਦਾਨ ਕੀਤਾ ਹੈ ਪਰ ਲੜਕੀਆਂ ਦੇ ਮਾਪਿਆਂ ਨੂੰ ਇਸ ਬਾਰੇ ਪਤਾ ਨਹੀਂ ਸੀ।
[caption id="attachment_516348" align="aligncenter" width="300"]
ਲੁਧਿਆਣਾ 'ਚ ਚਚੇਰੀਆਂ ਭੈਣਾਂ ਨੇ ਘਰੋਂ ਭੱਜ ਕੇ ਆਪਸ 'ਚ ਕਰਵਾਇਆ ਵਿਆਹ , ਭਰਾ ਨੇ ਕੀਤਾ ਕੰਨਿਆਦਾਨ[/caption]
ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਲੜਕੀਆਂ ਦਾ ਆਪਸ ਵਿਚ ਵਿਆਹ ਕਰਾਉਣ ਦਾ ਵੀਡੀਓ ਵਾਇਰਲ ਹੋਇਆ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇੱਕ ਪਰਿਵਾਰ ਨੇ ਉਨ੍ਹਾਂ ਦੀ ਧੀ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਦੇ ਨਾਲ ਹੀ ਆਲੇ ਦੁਆਲੇ ਦੇ ਪਿੰਡਾਂ ਵਿਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਦੋਵੇਂ ਲੜਕੀਆਂ ਪਿੰਡ ਪਹੁੰਚੀਆਂ ਤਾਂ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ।
[caption id="attachment_516350" align="aligncenter" width="300"]
ਲੁਧਿਆਣਾ 'ਚ ਚਚੇਰੀਆਂ ਭੈਣਾਂ ਨੇ ਘਰੋਂ ਭੱਜ ਕੇ ਆਪਸ 'ਚ ਕਰਵਾਇਆ ਵਿਆਹ , ਭਰਾ ਨੇ ਕੀਤਾ ਕੰਨਿਆਦਾਨ[/caption]
ਇੱਕ ਪਰਿਵਾਰ ਨੇ ਦੂਜੇ ਪਰਿਵਾਰ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਦੋਵੇਂ ਲੜਕੀਆਂ ਪਿੰਡ ਛੱਡ ਗਈਆਂ। ਪੁਲਿਸ ਨੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ। ਭਰਾ ਨੇ ਕਿਹਾ ਕਿ ਉਸਨੇ ਭੈਣ ਨੂੰ ਬੇਦਖਲ ਕਰ ਦਿੱਤਾ ਸੀ, ਹੁਣ ਉਨ੍ਹਾਂ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਿੰਡ ਸਵਦੀ ਕਲਾਂ ਦੀਆਂ ਇਨ੍ਹਾਂ ਦੋ ਲੜਕੀਆਂ ਦੇ ਵਿਆਹ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿਚ ਹਲਚਲ ਮਚ ਗਈ।
[caption id="attachment_516347" align="aligncenter" width="300"]
ਲੁਧਿਆਣਾ 'ਚ ਚਚੇਰੀਆਂ ਭੈਣਾਂ ਨੇ ਘਰੋਂ ਭੱਜ ਕੇ ਆਪਸ 'ਚ ਕਰਵਾਇਆ ਵਿਆਹ , ਭਰਾ ਨੇ ਕੀਤਾ ਕੰਨਿਆਦਾਨ[/caption]
ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਪੋਰਨ ਫ਼ਿਲਮਾਂ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ
ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਦੋਵੇਂ ਆਪਸ ਵਿਚ ਚਚੇਰੀ ਭੈਣਾਂ ਹਨ। ਦੋਵਾਂ ਦੇ ਪਰਿਵਾਰ ਨੇੜੇ ਹੀ ਰਹਿੰਦੇ ਹਨ। 23 ਜੂਨ ਨੂੰ ਦੋਵੇਂ ਅਚਾਨਕ ਲਾਪਤਾ ਹੋ ਗਈਆਂ। ਇਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਸੀ। ਅਜੇ ਪੁਲਿਸ ਇਨ੍ਹਾਂ ਦੀ ਭਾਲ ਕਰ ਹੀ ਰਹੀ ਸੀ ਕਿ ਦੋਵਾਂ ਦਾ ਵਿਆਹ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
-PTCNews