ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਸਦਮਾ , ਸੀਨੀਅਰ ਅਕਾਲੀ ਆਗੂ ਹਾਕਮ ਸਿੰਘ ਗਿਆਸਪੁਰਾ ਦਾ ਹੋਇਆ ਦੇਹਾਂਤ

By Shanker Badra -- March 23, 2021 1:28 pm

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਸ਼ਹਿਰ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਅੱਜ ਦੇਹਾਂਤ ਹੋ ਗਿਆ ਹੈ। ਗਿਆਸਪੁਰਾ ਦੇ ਦੇਹਾਂਤ ਕਾਰਨਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

Ludhiana Former Mayor Hakam Singh Gyaspura Passes Away today ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਸਦਮਾ , ਸੀਨੀਅਰ ਅਕਾਲੀ ਆਗੂ ਹਾਕਮ ਸਿੰਘ ਗਿਆਸਪੁਰਾ ਦਾ ਹੋਇਆ ਦੇਹਾਂਤ

ਜਾਣਕਾਰੀ ਅਨੁਸਾਰ ਹਾਕਮ ਸਿੰਘ ਗਿਆਸਪੁਰਾ ਕਈ ਦਿਨਾਂ ਤੋਂ ਬਿਮਾਰ ਸਨ। ਜਮਾਲਪੁਰ ਸਥਿਤ ਆਪਣੀ ਰਿਹਾਇਸ਼ 'ਤੇ ਉਨ੍ਹਾਂ ਨੇ ਆਖਰੀ ਸਾਹ ਲਏ।ਸ਼ਹਿਰ ਦੇ ਕਈ ਸਿਆਸਤਦਾਨਾਂ ਨੇ ਗਿਆਸਪੁਰਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।

Ludhiana Former Mayor Hakam Singh Gyaspura Passes Away today ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਸਦਮਾ , ਸੀਨੀਅਰ ਅਕਾਲੀ ਆਗੂ ਹਾਕਮ ਸਿੰਘ ਗਿਆਸਪੁਰਾ ਦਾ ਹੋਇਆ ਦੇਹਾਂਤ

ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਗੁਰਦੁਆਰਾ ਕੁਟੀਆ ਸਾਹਿਬ ਜਮਾਲਪੁਰ ਦੇ ਨਾਲ ਲੱਗਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਗਿਆਸਪੁਰਾ ਲੰਬੇ ਸਮੇਂ ਤੱਕ ਅਕਾਲੀ ਦਲ ਵਿੱਚ ਰਹੇ ਸਨ। ਉਹ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਸਨ।

Ludhiana Former Mayor Hakam Singh Gyaspura Passes Away today ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਸਦਮਾ , ਸੀਨੀਅਰ ਅਕਾਲੀ ਆਗੂ ਹਾਕਮ ਸਿੰਘ ਗਿਆਸਪੁਰਾ ਦਾ ਹੋਇਆ ਦੇਹਾਂਤ

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

ਦੱਸ ਦੇਈਏ ਕਿ ਉਹ 2007 ਤੋਂ 2012 ਤੱਕ ਲੁਧਿਆਣਾ ਦੇ ਮੇਅਰ ਰਹੇ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਸ਼ਹਿਰ ਨੂੰ ਕਈ ਵੱਡੇ ਪ੍ਰੋਜੈਕਟ ਪ੍ਰਦਾਨ ਕੀਤੇ ਗਏ। ਇਕ ਵਾਰ ਉਨ੍ਹਾਂ ਨੇ ਹਲਕਾ ਦੱਖਣੀ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਹਰ ਗਏ ਸਨ। ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਗਿਆਸਪੁਰਾ ਗਿੱਲ ਫਲਾਈਓਵਰ, ਪ੍ਰਤਾਪ ਚੌਕ ਫਲਾਈਓਵਰ, ਲੱਕੜ ਪੁਲ, ਸਿਟੀ ਬੱਸ, ਕੂੜਾ ਪ੍ਰਬੰਧਨ ਪ੍ਰਣਾਲੀ ਦੇ ਤਿੰਨ ਮਿਨੀ ਰੋਜ਼ ਗਾਰਡਨ ਸ਼ਹਿਰ ਨੂੰ ਮਿਲੇ ਸਨ।

-PTCNews

  • Share