Wed, Jul 9, 2025
Whatsapp

ਐਮ ਐਲ ਏ 'ਤੇ ਹੁਣ ਇਕ ਹੋਰ ਮਹਿਲਾ ਨੇ ਲਗਾਏ ਜਿਨਸੀ ਸੋਸ਼ਣ ਦੇ ਇਲਜ਼ਾਮ

Reported by:  PTC News Desk  Edited by:  Jagroop Kaur -- June 10th 2021 02:36 PM
ਐਮ ਐਲ ਏ 'ਤੇ ਹੁਣ ਇਕ ਹੋਰ ਮਹਿਲਾ ਨੇ ਲਗਾਏ ਜਿਨਸੀ ਸੋਸ਼ਣ ਦੇ ਇਲਜ਼ਾਮ

ਐਮ ਐਲ ਏ 'ਤੇ ਹੁਣ ਇਕ ਹੋਰ ਮਹਿਲਾ ਨੇ ਲਗਾਏ ਜਿਨਸੀ ਸੋਸ਼ਣ ਦੇ ਇਲਜ਼ਾਮ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਲੁਧਿਆਣਾ ‘ਚ ਇੱਕ ਹੋਰ ਮਹਿਲਾਂ ਨੇ ਸਿਮਰਜੀਤ ਬੈਂਸ ‘ਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ। ਮਹਿਲਾਂ ਨੇ ਦਾਅਵਾ ਕੀਤਾ ਹੈ ਕਿ ਬੈਂਸ ਨੇ ਉਸ ਦਾ ਮਸਲਾ ਹੱਲ ਕਰਵਾਉਣ ਨੂੰ ਲੈ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਇਸ ਦੀ ਸ਼ਿਕਾਇਤ ਮਹਿਲਾਂ ਨੇ ਲੁਧਿਆਣਾ ਪੁਲਿਸ ਨੂੰ ਇਕ ਈਮੇਲ ਰਾਹੀਂ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸ਼ਿਕਾਇਤ ਰੂਰਲ ਜੁਆਇੰਟ ਕਮਿਸ਼ਨਰ ਨੂੰ ਮਾਰਕ ਕਰ ਦਿੱਤੀ ਹੈ। ਜਿਸ ਤੋ਼ ਬਾਅਦ ਸਿਮਰਜੀਤ ਬੈਂਸ ਵਿਵਾਦਾਂ ‘ਚ ਆਏ ਹਨ। Read More :ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਕ ਮਹਿਲਾ ਵੱਲੋਂ ਜਾਇਦਾਦ ਦਾ ਮਸਲਾ ਸੁਲਝਾਉਣ ਦਾ ਲਾਰਾ ਲਾਉਂਦੇ ਹੋਏ ਜਿਨਸੀ ਸੋਸ਼ਣ ਦਾ ਇਲਜ਼ਾਮ ਲਾਇਆ ਸੀ। ਜਿਸਦਾ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ , ਉਥੇ ਹੀ ਇਕ ਹੋਰ ਮਹਿਲਾ ਨੇ ਇਲਜ਼ਾਮ ਲਾਏ ਹਨ ਕਿ ਬੈਂਸ ਨੇ ਆਪਣੇ ਫਾਰਮ ਹਾਊਸ ਚ ਜਾਕੇ ਉਸ ਨਾਲ ਜਿਨਸੀ ਸੋਸ਼ਣ ਕੀਤਾ Read More : ਜਾਣੋ ਕੀ ਹੈ ਸੂਰਜ ਗ੍ਰਹਿਣ ਦਾ ਸਮਾਂ ਅਤੇ ਕੀ ਹੈ ਸਾਲ ਦੇ ਪਹਿਲੇ ਗ੍ਰਹਿਣ… ਮਹਿਲਾ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਈਆਂ ਜਾਵੇ। ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਭੇਜਿਆ ਹੈ , ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਦਿਤੀ ਹੈ , ਹੁਣ ਇਸ ਮਾਮਲੇ ਚ ਕੀ ਤਥ ਸਾਹਮਣੇ ਆਉਂਦੇ ਹਨ , ਤੇ ਸਿਮਰਜੀਤ ਬੈਂਸ ਕੀ ਕਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ|


Top News view more...

Latest News view more...

PTC NETWORK
PTC NETWORK