Sat, May 4, 2024
Whatsapp

ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ

Written by  Shanker Badra -- March 13th 2019 04:18 PM
ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ

ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ

ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ:ਲੁਧਿਆਣਾ : ਟਰੱਕਾਂ ਵਾਲੇ ਕਾਰੋਬਾਰ ਦੀ ਆੜ ਵਿਚ ਅਫੀਮ ਤੇ ਭੁੱਕੀ ਦੀ ਸਮੱਗਲਿੰਗ ਕਰਦੇ ਸਨ।ਜਿਸ ਦਾ ਲੁਧਿਆਣਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ।ਇਸ ਦੌਰਾਨ ਪੁਲਿਸ ਨੇ ਤਿੰਨ ਦਸ ਟਾਇਰੀ ਟਰੱਕਾਂ 'ਚੋਂ ਤਲਾਸ਼ੀ ਦੌਰਾਨ ਇੱਕ ਕਿਲੋ ਅਫੀਮ ਤੇ 8 ਕਿਲੋ ਭੁੱਕੀ ਬਰਾਮਦ ਕੀਤੀ ਹੈ ਅਤੇ ਤਿੰਨ ਟਰੱਕ ਮਾਲਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ।ਇਹ ਟਰੱਕ ਮਾਲਕ ਉੜੀਸਾ, ਰਾਜਸਥਾਨ ਤੇ ਹੋਰ ਸੂਬਿਆਂ ਤੋਂ ਅਫੀਮ ਤੇ ਭੁੱਕੀ ਦੀ ਸਮੱਗਲਿੰਗ ਕਰਦੇ ਸਨ। [caption id="attachment_268893" align="aligncenter" width="300"]Ludhiana Truck Owner business bar opium and Poppy Smuggling ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ[/caption] ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ।ਇਸੇ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਜੋਧਾਂ ਦੇ ਤਿੰਨ ਟਰੱਕ ਮਾਲਕ ਅਕਸਰ ਬਾਹਰਲੇ ਸੂਬਿਆਂ ਤੋਂ ਭੁੱਕੀ ਤੇ ਅਫੀਮ ਲਿਆਉਂਦੇ ਹਨ।ਅੱਜ ਵੀ ਇਹ ਤਿੰਨੋਂ ਵੱਖੋ-ਵੱਖਰੇ ਰਾਹਾਂ ਤੋਂ ਅਫੀਮ ਤੇ ਭੁੱਕੀ ਟਰੱਕ ਵਿਚ ਲੈ ਕੇ ਆ ਰਹੇ ਹਨ। [caption id="attachment_268890" align="aligncenter" width="300"]Ludhiana Truck Owner business bar opium and Poppy Smuggling ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ[/caption] ਇਸ ਤੋਂ ਬਾਅਦ ਏਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਡਰੇਨ ਪੁਲ਼ ਰੱਤੋਵਾਲ ਵਿਖੇ ਸਾਹਮਣਿਓਂ ਆ ਰਹੇ 10 ਟਾਇਰੀ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਵਿਚੋਂ ਇੱਕ ਕਿਲੋ ਅਫੀਮ ਬਰਾਮਦ ਹੋਈ ਹੈ। [caption id="attachment_268891" align="aligncenter" width="300"]Ludhiana Truck Owner business bar opium and Poppy Smuggling ਟਰੱਕਾਂ ਵਾਲੇ ਕਾਰੋਬਾਰ ਦੀ ਆੜ 'ਚ ਕਰਦੇ ਸੀ ਇਹ ਗ਼ਲਤ ਕੰਮ , ਚੜੇ ਪੁਲਿਸ ਅੜਿੱਕੇ[/caption] ਇਸ ਦੇ ਇਲਾਵਾ ਦੂਜੀ ਪੁਲਿਸ ਪਾਰਟੀ ਨੇ ਪੁਲ਼ੀ ਚੱਕੀ ਸੂਆ ਸੁਧਾਰ ਵਿਖੇ ਦੂਜੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਤਿੰਨ ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ।ਇਸ ਦੇ ਨਾਲ ਹੀ ਤੀਜੀ ਪੁਲਿਸ ਪਾਰਟੀ ਨੇ ਪਿੰਡ ਘੁਮਾਣ ਨੇੜੇ ਚੈਕਿੰਗ ਦੌਰਾਨ ਟਰੱਕ ਨੂੰ ਘੇਰ ਕੇ ਤਲਾਸ਼ੀ ਦੌਰਾਨ 5 ਕਿਲੋ ਭੁੱਕੀ ਬਰਾਮਦ ਕੀਤੀ ਹੈ। -PTCNews


Top News view more...

Latest News view more...