ਮਾਛੀਵਾੜਾ ’ਚ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਲੋਕਾਂ 'ਚ ਡਰ ਦਾ ਮਾਹੌਲ
ਮਾਛੀਵਾੜਾ ’ਚ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਲੋਕਾਂ 'ਚ ਡਰ ਦਾ ਮਾਹੌਲ:ਮਾਛੀਵਾੜਾ ਸਾਹਿਬ : ਪੰਜਾਬ 'ਚ ਇਸ ਸਮੇਂ ਕੋਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਪੰਜਾਬ 'ਚ ਆਏ ਦਿਨ ਮੋਹਰੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।
[caption id="attachment_420094" align="aligncenter" width="300"]
ਮਾਛੀਵਾੜਾ ’ਚ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਲੋਕਾਂ 'ਚ ਡਰ ਦਾ ਮਾਹੌਲ[/caption]
ਕੋਰੋਨਾ ਮਹਾਮਾਰੀ ਨੇ ਹੁਣ ਮਾਛੀਵਾੜਾ ਸ਼ਹਿਰ ’ਚ ਦਸਤਕ ਦਿੱਤੀ ਹੈ। ਮਾਛੀਵਾੜਾ ਸ਼ਹਿਰ ਦੀ ਸੰਘਣੀ ਆਬਾਦੀ ’ਚ ਮੈਡੀਕਲ ਸਟੋਰ ਚਲਾ ਰਹੇ ਇੱਕ ਬਜ਼ੁਰਗ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜੋ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਇਹ ਡਾਕਟਰ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਹੈ।
[caption id="attachment_420093" align="aligncenter" width="300"]
ਮਾਛੀਵਾੜਾ ’ਚ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਲੋਕਾਂ 'ਚ ਡਰ ਦਾ ਮਾਹੌਲ[/caption]
ਮਾਛੀਵਾੜਾ ਦੇ ਬਹੁਤ ਪੁਰਾਣੇ ਡਾਕਟਰ ਦੇ ਕੋਰੋਨਾ ਪਾਜ਼ੀਟਿਵ ਹੋਣ ਨਾਲ ਇਲਾਕੇ 'ਚ ਕਾਫ਼ੀ ਸਹਿਮ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇਸ ਮੈਡੀਕਲ ਸਟੋਰ ’ਤੇ ਕਾਫ਼ੀ ਲੋਕਾਂ ਦਾ ਦਵਾਈ ਲੈਣ ਲਈ ਆਉਣਾ-ਜਾਣਾ ਰਹਿੰਦਾ ਸੀ। ਇਹ ਬਜ਼ੁਰਗ ਡਾਕਟਰ ਲੁਧਿਆਣਾ ਦੇ ਇੱਕ ਹਸਪਤਾਲ 'ਚ ਦਾਖਲ ਹੈ, ਜਿੱਥੇ ਉਸ ਦੀ ਟੈਸਟ ਦੌਰਾਨ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
[caption id="attachment_420093" align="aligncenter" width="300"]
ਮਾਛੀਵਾੜਾ ’ਚ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਲੋਕਾਂ 'ਚ ਡਰ ਦਾ ਮਾਹੌਲ[/caption]
ਸਿਹਤ ਮਹਿਕਮੇ ਦੀ ਟੀਮ ਵੱਲੋਂ ਪਾਜ਼ੀਟਿਵ ਆਏ ਡਾਕਟਰ ਦੇ ਪਰਿਵਾਰਕ ਮੈਂਬਰਾਂ ਦੇ ਭਲਕੇ ਟੈਸਟ ਲਏ ਜਾਣਗੇ ਅਤੇ ਇਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੂਚੀ ਤਿਆਰ ਕਰ ਕੇ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਡਾਕਟਰ ਦੇ ਬਾਕੀ ਚਾਰ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋ ਮਾਮਲੇ ਜੱਸੋਵਾਲ, ਇੱਕ ਮਾਣੇਵਾਲ ਅਤੇ ਮਾਛੀਵਾੜਾ ਸ਼ਹਿਰ ਦਾ ਪਲੰਬਰ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ।
-PTCNews